Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maa-i. 1. ਹੇ ਮਾਂ!। 2. ਮਾਂ, ਮਾਤਾ। 3. ਮਾਇਆ। 4. ਧਨ, ਦੌਲਤ। 1. O mother!. 2. mother. 3. illusion. 4. wealth. ਉਦਾਹਰਨਾ: 1. ਸੋ ਕਿਉ ਵਿਸਰੈ ਮੇਰੀ ਮਾਇ ॥ Raga Aaasaa 1, Sodar, 3, 1:1 (P: 9). 2. ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥ Raga Sireeraag 3, 38, 3:2 (P: 28). ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥ Raga Gaurhee 5, Sukhmanee 21, 5:2 (P: 291). 3. ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ Raga Sireeraag 5, 76, 1:2 (P: 44). ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ Raga Gaurhee 5, Thitee, 17:4 (P: 300). ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ (ਭਾਵ ਅਗਿਆਨਤਾ). Raga Dhanaasaree 5, Asatpadee 1, 8:1 (P: 687). 4. ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥ Raga Raamkalee 5, 23, 2:3 (P: 890).
|
SGGS Gurmukhi-English Dictionary |
1. O mother! 2. mother. 3. illusion. 4. wealth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮਾਤਾ. ਮਾਂ. “ਮਾਇ ਨ ਹੋਤੀ ਬਾਪ ਨ ਹੋਤਾ.” (ਰਾਮ ਨਾਮਦੇਵ) 2. ਮਾਯਾ. “ਤਾ ਕਉ ਕਹਾਂ ਬਿਆਪੈ ਮਾਇ?” (ਗਉ ਮਃ ੫) 3. ਅਵਿਦ੍ਯਾ. “ਕਾਟੇ ਰੇ ਬੰਧਨ ਮਾਇ.” (ਧਨਾ ਅ: ਮਃ ੫) 4. ਮਯਾ. ਕ੍ਰਿਪਾ. “ਜੇ ਭਾਵੈ ਕਰੈ ਤ ਮਾਇ.” (ਸ੍ਰੀ ਮਃ ੧) ਜੇ ਭਾਵੇ, ਤਾਂ ਮਯਾ ਕਰੇ। 5. ਦੇਖੋ- ਮਾਉਣਾ 1. “ਮਨ ਮੈ ਹਰਖ ਨ ਮਾਇ.” (ਗੁਪ੍ਰਸੂ) 6. ਅ਼. [ماء] ਜਲ. ਪਾਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|