Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maa-ee. 1. ਮਾਂ, ਮਾਤਾ। 2. ਮਾਇਆ, ਸ੍ਰਿਸ਼ਟੀ ਦਾ ਕਾਰਣ ਰੂਪ ਈਸ਼ਵਰੀ ਸ਼ਕਤੀ। 3. ਮਾਇਆ, ਅਵਿਦਿਆ, ਅਗਿਆਨਤਾ। 4. ਮਮਤਾ। 5. ਮਾਇਆ, ਧਨ ਦੋਲਤ। 1. mother. 2. mother, supernatural power for the creation of universe. 3. ignorance, mammon. 4. mother’s affection. 5. wealth. ਉਦਾਹਰਨਾ: 1. ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ Japujee, Guru Nanak Dev, 5:8 (P: 2). ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥ (ਹੇ ਮੇਰੀ ਮਾਂ). Raga Maajh 4, 1, 4:2 (P: 94). ਜੋ ਜੋ ਚਿਤਵੈ ਦਾਸੁ ਹਰਿ ਮਾਈ ॥ (ਹੇ ਮਾਂ). Raga Gaurhee 5, 114, 1:1 (P: 203). 2. ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ Japujee, Guru Nanak Dev, 30:1 (P: 7). 3. ਤਾ ਕੈ ਨਿਕਟਿ ਨ ਆਵੈ ਮਾਈ ॥ Raga Gaurhee 5, 88, 5:4 (P: 182). 4. ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥ Raga Aaasaa, Kabir, 3, 2:1 (P: 476). 5. ਮਾਈ ਮਾਗਤ ਤ੍ਰੈ ਲੋਭਾਵਹਿ ॥ Raga Raamkalee 1, Asatpadee 2, 4:2 (P: 903).
|
SGGS Gurmukhi-English Dictionary |
1. mother. 2. mother, supernatural power for the creation of universe. 3. ignorance, mammon. 4. mother’s affection. 5. wealth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. mother; old woman; goddess.
|
Mahan Kosh Encyclopedia |
ਨਾਮ/n. ਮਾਤਾ. ਮਾਂ. “ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ.” (ਗੂਜ ਮਃ ੪) 2. ਮਾਯਾ. ਜਗਤ ਦਾ ਕਾਰਣਰੂਪ ਈਸ਼੍ਵਰ ਦੀ ਸ਼ਕਤਿ. “ਏਕਾ ਮਾਈ ਜੁਗਤਿ ਵਿਆਈ.” (ਜਪੁ) 3. ਅਵਿਦ੍ਯਾ. “ਤਾਂਕੈ ਨਿਕਟਿ ਨ ਆਵੈ ਮਾਈ.” (ਗਉ ਮਃ ੫) 4. ਮਮਤਾ. “ਮੁਈ ਮੇਰੀ ਮਾਈ ਹਉ ਖਰਾ ਸੁਖਾਲਾ.” (ਆਸਾ ਕਬੀਰ) 5. ਸੰ. मायिन्. ਮਾਯੀ. ਵਿ. ਮਾਯਾ ਵਾਲਾ. ਮਾਇਆਪਤਿ। 6. ਨਾਮ/n. ਕਰਤਾਰ.{1651} “ਮਾਇਆ ਮਾਈ ਤ੍ਰੈ ਗੁਣ ਪਰਸੂਤਿ.” (ਮਾਰੂ ਸੋਲਹੇ ਮਃ ੩) ਮਾਈ (ਕਰਤਾਰ) ਨੇ ਮਾਯਾ ਦ੍ਵਾਰਾ ਤ੍ਰਿਗੁਣਾਤਮਕ ਸੰਸਾਰ ਉਪਾਇਆ. “ਜੋ ਜੋ ਚਿਤਵੈ ਦਾਸਹਰਿ ਮਾਈ.” (ਗਉ ਮਃ ੫) ਮਾਯਾਪਤਿਹਰਿ ਦਾ ਦਾਸ ਜੋ ਜੋ ਚਿਤਵੈ। 7. ਦੇਖੋ- ਮਾਉਣਾ 2. Footnotes: {1651} मायां तु प्रकृतिं विद्यान्मायिनंतु प्रहेश्वरम्. (ਸ਼ੇ੍ਵਤਾਸ਼੍ਵਤਰ 4. 10).
Mahan Kosh data provided by Bhai Baljinder Singh (RaraSahib Wale);
See https://www.ik13.com
|
|