Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maan. 1. ਆਦਰ, ਸਤਿਕਾਰ, ਇਜ਼ਤ। 2. ਅਹੰਕਾਰ। 3. ਮਨ ਦਾ। 4. ਮੰਨ ਗਿਆ, ਨਿਸ਼ਾ ਹੋ ਗਈ, ਸ਼ਰਧਾਵਾਨ ਹੋਇਆ। 5. ਫਖ਼ਰ। 6. ਮੰਨਣ ਵਾਲੇ। 7. ਮਨ। 1. respect. 2. pride. 3. of mind. 4. contented, gratified, listen/accept carefully. 5. honour. 6. who have faith. 7. mind. ਉਦਾਹਰਨਾ: 1. ਮਾਨ ਨਿਮਾਨੁ ਵਞਾਈਐ ਹਰਿ ਚਰਣੀ ਲਾਗੋ ॥ Raga Bilaaval 5, Chhant 4, 1:2 (P: 848). ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥ Raga Sireeraag 5, 96, 2:1 (P: 51). 2. ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥ Raga Sireeraag, Bennee, 1, 5:1 (P: 93). 3. ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥ Raga Maajh 5, Asatpadee 37, 1:3 (P: 131). ਮੇਰੇ ਮਾਨ ਕੋ ਅਸਥਾਨੁ ॥ (ਮਨ ਦਾ). Raga Maaroo 5, Asatpadee 2, 1:1 (P: 1017). 4. ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥ Raga Aaasaa 4, Chhant 12, 1:4 (P: 446). ਉਦਾਹਰਨ: ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥ (ਮੰਨ ਲੈ, ਵਿਸ਼ਵਾਸ਼ ਲਿਆ). Raga Tilang 9, 3, 1:2 (P: 727). 5. ਮੋਹਨੁ ਪ੍ਰਾਨ ਮਾਨ ਰਾਗੀਲਾ ॥ (ਮਨ ਦਾ ਫਖ਼ਰ). Raga Goojree 5, 13, 1:1 (P: 498). 6. ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥ Raga Saarang 5, 55, 2:1 (P: 1215). 7. ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥ Raga Kaanrhaa 5, 14, 1:2 (P: 1300).
|
SGGS Gurmukhi-English Dictionary |
1. respect. 2. pride. 3. of mind. 4. contented, gratified, listen/accept carefully. 5. honor. 6. who have faith. 7. mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਮਾਣ measure, standard.
|
Mahan Kosh Encyclopedia |
ਸੰ. मान्. ਧਾ. ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। 2. ਨਾਮ/n. ਅਭਿਮਾਨ. ਗਰੂਰ. “ਸਾਧੋ! ਮਨ ਕਾ ਮਾਨ ਤਿਆਗੋ.” (ਗਉ ਮਃ ੯) 3. ਆਦਰ. “ਰਾਜਸਭਾ ਮੇ ਪਾਯੋ ਮਾਨ.” (ਗੁਪ੍ਰਸੂ) 4. ਰੋਸਾ. ਰੰਜ. “ਰਾਜੰ ਤ ਮਾਨੰ.” (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। 5. ਪ੍ਰਮਾਣ. ਵਜ਼ਨ. ਤੋਲ. ਮਿਣਤੀ. ਮਾਪ. ਦੇਖੋ- ਤੋਲ ਅਤੇ ਮਿਣਤੀ। 6. ਘਰ. ਮੰਦਿਰ. “ਬਾਨ ਪਵਿਤ੍ਰਾ ਮਾਨ ਪਵਿਤ੍ਰਾ.” (ਸਾਰ ਮਃ ੫) 7. ਮਾਨਸਰ ਦਾ ਸੰਖੇਪ. “ਮਾਨ ਤਾਲ ਨਿਧਿਛੀਰ ਕਿਨਾਰਾ.” (ਗੁਵਿ ੧੦) 8. ਮਾਂਧਾਤਾ ਦਾ ਸੰਖੇਪ. “ਸੁਭ ਮਾਨ ਮਹੀਪਤਿ ਛੇਤ੍ਰਹਿਂ ਦੈ.” (ਮਾਂਧਾਤਾ) 9. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੰਡਾਂ ਦਾ ਸਮੁਦਾਯ) ਹੈ। 10. ਦੇਖੋ- ਮਾਨੁ। 11. ਦੇਖੋ- ਮਾਨ ਸਿੰਘ 2। 12. ਸੰ. ਵਿ. ਮਾਨ੍ਯ. ਪੂਜ੍ਯ. “ਸਰਵਮਾਨ ਤ੍ਰਿਮਾਨ ਦੇਵ.” (ਜਾਪੁ) 13. ਮੰਨਿਆ ਹੋਇਆ. ਸ਼੍ਰੱਧਾਵਾਨ. “ਮਿਲਿ ਸਤਿਗੁਰੁ ਮਨੂਆ ਮਾਨ ਜੀਉ.” (ਆਸਾ ਛੰਤ ਮਃ ੪) 14. ਫ਼ਾ. [مان] ਸ੍ਵਾਮੀ. ਸਰਦਾਰ। 15. ਕੁਟੰਬ. ਪਰਿਵਾਰ। 16. ਘਰ ਦਾ ਸਾਮਾਨ। 17. ਪੜਨਾਂਵ/pron. ਅਸੀਂ. ਹਮ। 18. ਸੰ. ਪ੍ਰਤ੍ਯਯ. ਜੋ ਮਤ੍ ਦਾ ਰੂਪ ਹੈ. ਇਹ ਸ਼ਬਦਾਂ ਦੇ ਅੰਤ ਲੱਗਕੇ ਵਾਲਾ (ਵਾਨ) ਅਰਥ ਦਿੰਦਾ ਹੈ, ਜਿਵੇਂ- ਵਹ੍ਨਿਮਾਨ. ਬੁੱਧਿਮਾਨ। 19. ਮਾਨਿੰਦ (ਤੁੱਲ) ਲਈ ਭੀ ਮਾਨ ਸ਼ਬਦ ਵਰਤਿਆ ਹੈ. “ਕੌਨ ਮੇਰੇ ਮਾਨ ਕੀ?” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|