Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaroo. 1. ਰੇਤਲਾ ਇਲਾਕਾ, ਰੇਗਸਤਾਨ। 2. ਤਪਦਾ ਥੱਲ, ਰੇਗਸਤਾਨ ਦਾ ਇਲਾਕਾ ਜਿਥੇ ਬਹੁਤ ਗਰਮੀ ਪੈਂਦੀ ਹੈ। 3. ਨਿਰਜਨ ਬਸ, ਸੁੰਨਾ ਜੰਗਲ, ਉਜਾੜ ਥਾਂ। 4. ਇਕ ਰਾਗ, ਮਾਲ ਕਉਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ, ਬਾਕੀ ਦੇ ਸਨ: ਮਸਤ ਅੰਗ, ਮੇਵਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ। 1. sandy tract. 2. burning desert. 3. desert. 4. one Rag, one of the eight styles of Rag Malkauns. ਉਦਾਹਰਨਾ: 1. ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥ Raga Maajh 1, Vaar 23, Salok, 1, 1:1 (P: 148). 2. ਮਾਰੂ ਤੇ ਸੀਤਲੁ ਕਰੇ ਮਨੂ ਰਹੁ ਕੰਚਨੁ ਹੋਇ ॥ Raga Maaroo 3, 5, 1:1 (P: 994). 3. ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥ Raga Maaroo 3, Vaar 10ਸ, 3, 2:1 (P: 1089). 4. ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥ Salok 5, 3:2 (P: 1425).
|
SGGS Gurmukhi-English Dictionary |
1. sandy tract. 2. burning desert. 3. desert. 4. one Raga, one of the eight styles of Raga Malkauns.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. fatal, mortal, deadly; unirrigated land or crop, dependent only on rainfall, dry. (2) n.m name of a classical musical measure.
|
Mahan Kosh Encyclopedia |
ਨਾਮ/n. ਮਾਰ. ਕਾਮ. ਅਨੰਗ. “ਸੁਰੂਪ ਸੁਭੈ ਸਮ ਮਾਰੂ.” (ਗੁਪ੍ਰਸੂ) 2. ਮਰੁਭੂਮਿ. ਰੇਗਿਸ੍ਤਾਨ. “ਮਾਰੂ ਮੀਹਿ ਨ ਤ੍ਰਿਪਤਿਆ.” (ਮਃ ੧ ਵਾਰ ਮਾਝ) 3. ਨਿਰਜਨ ਬਨ. ਸੁੰਨਾ ਜੰਗਲ. “ਮਾਰੂ ਮਾਰਣ ਜੋ ਗਏ.” (ਮਃ ੩ ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। 4. ਇੱਕ ਸ਼ਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸ਼ੜਜ ਗਾਂਧਾਰ ਧੈਵਤ ਅਤੇ ਨਿਸ਼ਾਦ ਸ਼ੁੱਧ, ਰਿਸ਼ਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.{1668} ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ. “ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ.” (ਗੁਪ੍ਰਸੂ) 5. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. “ਉੱਮਲ ਲੱਥੇ ਜੋਧੇ ਮਾਰੂ ਵੱਜਿਆ.” (ਚੰਡੀ ੩) 6. ਵਿ. ਮਾਰਣ ਵਾਲਾ. “ਮਾਰੂ ਰਿਪੂਨ ਕੋ, ਸੇਵਕ ਤਾਰਕ.” (ਗੁਪ੍ਰਸੂ). Footnotes: {1668} ਕਈ ਸੰਗੀਤਗ੍ਰੰਥਾਂ ਨੇ ਇਸ ਨੂੰ ਸੰਪੂਰਣ ਰਾਗ ਲਿਖਿਆ ਹੈ ਅਤੇ ਸਾਰੇ ਸੁਰ ਸ਼ੁੱਧ ਲਗਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|