Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mili-aa. 1. ਪ੍ਰਾਪਤ ਹੋਇਆ। 2. ਸੰਪਰਕ ਵਿਚ ਆਇਆ, ਮਿਲ ਪਿਆ। 3. ਰਲ ਗਿਆ, ਸੰਜੁਗਤ ਹੋ ਗਿਆ। 4. ਮਿਲਣ ਨਾਲ, ਮਿਲਿਆ। 1. obtained, secured. 2. came into contact, met. 3. merged. 4. meeting. ਉਦਾਹਰਨਾ: 1. ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥ Raga Sireeraag 1, 5, 1:3 (P: 15). ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥ Raga Sireeraag 5, 75, 1:4 (P: 43). 2. ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥ Raga Sireeraag 3, 36, 4:4 (P: 27). ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ (ਭਾਵ ਦਰਸ਼ਨ ਹੋਏ). Raga Maajh 5, 17, 1:1 (P: 99). ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੇ ਨ ਮਿਲਿਆ ਭੇਤੁ ॥ (ਭਾਵ ਪ੍ਰਾਪਤ ਹੋ ਗਿਆ, ਲਭਾ). Raga Sireeraag 1, Pahray 1, 4:2 (P: 75). ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ (ਮਿਲ ਪਿਆ). Raga Maajh 5, Baaraa Maaha-Maajh, 11:1 (P: 135). 3. ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥ Raga Gaurhee 3, 35, 4:2 (P: 162). 4. ਜਿਨ ਮਿਲਿਆ ਦੁਖ ਜਾਹਿ ਹਮਾਰੇ ॥ Raga Gaurhee 4, 41, 1:2 (P: 164). ਜਿਨ ਮਿਲਿਆ ਆਤਮ ਪਰਗਾਸੁ ॥ Raga Gaurhee 5, 170, 1:2 (P: 200).
|
SGGS Gurmukhi-English Dictionary |
1. obtained, secured. 2. came into contact, met. 3. merged. 4. meeting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|