Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mégʰ. 1. ਬੱਦਲ। 2. ਇਕ ਰਾਗ ਜਿਸ ਦੀਆਂ ਪੰਜ ਰਾਗਨੀਆਂ ਤੇ 8 ਪੁਤਰ ਹਨ। 1. cloud. 2. one of the Rag. ਉਦਾਹਰਨਾ: 1. ਮੇਘ ਬਿਨਾ ਜਿਉ ਖੇਤੀ ਜਾਇ ॥ Raga Gaurhee 5, Sukhmanee 5, 6:6 (P: 269). 2. ਖਸਟਮ ਮੇਘ ਰਾਗ ਵੈ ਗਾਵਹਿ ॥ Raagmaalaa 1:48 (P: 1430).
|
SGGS Gurmukhi-English Dictionary |
1. cloud. 2. one of the Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. clud; name of a classical musical measure; name of a backward, depressed class of central Punjab; a member of this.
|
Mahan Kosh Encyclopedia |
(ਮੇਘੁ) ਸੰ. मेघ. ਨਾਮ/n. ਭਾਪ. ਵਾਸ਼ਪ. ਦੇਖੋ- ਮਿਹ੍ ਧਾ। 2. ਬੱਦਲ. ਜਲਧਰ. ਧਾਰਾਧਰ. ਵਾਰਿਦ. ਘਨ. ਜੀਮੂਤ. ਅਭ੍ਰ. ਪਯੋਧਰ. ਕੰਧਰ. ਵਾਰਿਮੁਚ. ਅਬਦ. ਕੰਦ. ਅੰਬੁਦ. ਤੋਯਦ. ਪਾਥੋਦ. “ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ.” (ਟੋਡੀ ਮਃ ੫) ਦੇਖੋ- ਮੇਗ। 3. ਮੋਥਾ। 4. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। 5. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. “ਮੇਘੁ ਵਰਸੈ ਦਇਆ ਕਰਿ.” (ਮਃ ੩ ਵਾਰ ਮਲਾ) 6. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਦਾ ਸ਼ਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸ਼ਭ ਬਹੁਤ ਸਪਸ਼੍ਟ ਹੈ. ਸ਼ੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸ਼ਭ ਅਤੇ ਮੱਧਮ ਦੀ ਸੰਗਤਿ ਹੈ. ਆਰੋਹੀ- ਸ਼ ਰ ਗਾ ਮ ਪ ਨਾ ਸ਼. ਅਵਰੋਹੀ- ਸ਼ ਨਾ ਪ ਮ ਗਾ ਸ਼. 7. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|