Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ra-u. 1. ਰਉਂ ਕਰਨਾ, ਚਾਹੁਣਾ, ਅਭਿਲਾਸ਼ਾ। 2. ਜਪੋ, ਸਿਮਰੋ, ਉਚਾਰਣ ਕਰੋ। 1. desire. 2. utter, pray. ਉਦਾਹਰਨਾ: 1. ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥ Raga Soohee 3, Vaar 18ਸ, 1, 1:2 (P: 791). 2. ਮਨ ਮੇਰੇ ਰਾਮ ਰਉ ਨਿਤ ਨੀਤਿ ॥ Raga Maaroo 5, Asatpadee 3, 1:1 (P: 1017).
|
SGGS Gurmukhi-English Dictionary |
1. current, flow. 2. recitation. 3. praise. 4. desire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਰੌ. ਜਲ ਦਾ ਪ੍ਰਵਾਹ. ਦੇਖੋ- ਰੀ ਧਾ. ਸੰ. ਰਯ. ਪ੍ਰਵਾਹ. “ਜਨੁ ਡਾਰ ਦਯੋ ਜਲ ਕੋ ਛਲਕੈ ਰਉ.” (ਕ੍ਰਿਸਨਾਵ) 2. ਨਦੀ। 3. ਸੰ. ਰਵ. ਸ਼ਬਦ. ਆਵਾਜ਼. ਉੱਚਾਰਣ. “ਗੁਣ ਗੋਬਿੰਦ ਰਉ.” (ਗੌਂਡ ਮਃ ੫) “ਰਾਮ ਰਉ ਨਿਤ ਨੀਤਿ.” (ਮਾਰੂ ਅ: ਮਃ ੫) 4. ਫ਼ਾ. [رُو] ਰੂ. ਚੇਹਰਾ। 5. ਅਭਿਲਾਖਾ. ਇੱਛਾ. “ਏਨ੍ਹ੍ਹੀ ਫੁਲੀ ਰਉ ਕਰੇ, ਅਵਰ ਕਿ ਚੁਣੀਅਹਿ ਡਾਲ?” (ਮਃ ੧ ਵਾਰ ਸੂਹੀ) 6. ਫ਼ਾ. [رَو] ਰੌ. ਵਿ. ਜਾਣ ਵਾਲਾ. ਗਮਨ ਕਰਤਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪੇਸ਼ਰੌ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|