Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫan. 1. ਅਮੋਲਕ ਵਸਤੂ, ਅਮੋਲਕ। 2. ਪੌਰਾਣਿਕ ਕਥਾ ਅਨੁਸਾਰ ਦੇਵਤਿਆਂ ਦੇ ਸਮੁੰਦਰ ਮੰਥਨ ਤੋਂ ਨਿਕਲੇ ਚੰਦਰਮਾ, ਧਨੰਤਰ, ਕਾਮਧੇਨ ਆਦਿ ਚੌਦਾਂ ਰਤਨ, ਅਥਵਾ ਵਡਮੁੱਲੇ ਪਦਾਰਥ। 3. ਕੀਮਤੀ ਪੱਥਰ। 1. beyond any price. 2. one of most valuable objects found out from the sea after churning it. 3. valueable stone, gem, jewel. ਉਦਾਹਰਨਾ: 1. ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਅਮੋਲਕ ਗੁਣ). Japujee, Guru Nanak Dev, 6:3 (P: 2). ਤਿਤੁਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥ (ਅਮੋਲਕ ਬੋਲ). Raga Maajh 1, Vaar 20ਸ, 1, 2:2 (P: 147). ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥ (ਅਮੋਲਕ ਨਾਮ ਪਦਾਰਥ). Raga Vadhans 3, Chhant 4, 1:1 (P: 569). 2. ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ Japujee, Guru Nanak Dev, 27:12 (P: 6). 3. ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥ Raga Sireeraag 5, 84, 2:1 (P: 47). ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ Raga Maajh 5, Baavan Akhree, 10:7 (P: 135).
|
SGGS Gurmukhi-English Dictionary |
1. gem, jewel, precious stone. 2. i.e., invaluable. 3. mythological (essence) object found after churing the oceans.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. jewel, gem, pearly, any precious stone esp. ruby.
|
Mahan Kosh Encyclopedia |
ਸੰ. रत्न. (ਦੇਖੋ- ਰਮ੍ ਧਾ) ਨਾਮ/n. ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ- ਅਦਭੁਤ ਵਸ੍ਤੂ. “ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ.” (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ- ਨਵਰਤਨ। 2. ਉੱਤਮ ਪਦਾਰਥ. “ਹੋਮੇ ਬਹੁ ਰਤਨਾ.” (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). 3. ਅੱਖ ਦੀ ਪੁਤਲੀ। 4. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈ: ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼, ਰੰਭਾ ਅਪਸਰਾ, ਲਕ੍ਸ਼ਮੀ, ਅਮ੍ਰਿਤ, ਕਾਲਕੂਟ (ਜ਼ਹਿਰ), ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਤੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. “ਰਤਨ ਉਪਾਇ ਧਰੇ ਖੀਰੁ ਮਥਿਆ.” (ਆਸਾ ਮਃ ੧) ਭਾਈ ਗੁਰਦਾਸ ਜੀ ਨੇ ਇਨ੍ਹਾ ਰਤਨਾ ਦਾ ਜ਼ਿਕਰ ਛਬੀਹਵੀਂ ਵਾਰ ਦੀ ਤੇਈਹਵੀਂ ਪੌੜੀ ਵਿੱਚ ਕੀਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|