Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raṫee. 1. ਰਤੀ ਹੋਈ, ਜੁੜੀ ਹੋਈ। 2. ਲਗੀ ਹੋਈ। 3. ਤੋਲ ਦੀ ਇਕ ਇਕਾਈ। 4. ਥੋੜਾ ਜਿਹਾ ਵੀ, ਰਤਾ ਵੀ, ਜ਼ਰਾ ਵੀ। 5. ਲਾਲ ਰੰਗ ਦੀ। 6. ਰੰਗੀ ਹੋਈ। 7. ਪਿਆਰ ਕਰਨ ਨਾਲ। 1. imbued. 2. imbued. 3. atom weight, unit of weight. 4. iota of, a bit. 5. red colour. 6. dyed (with love). 7. by loving. ਉਦਾਹਰਨਾ: 1. ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥ Raga Sireeraag 1, Asatpadee 2, 2:3 (P: 54). 2. ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥ Raga Sireeraag 1, Asatpadee 5, 3:2 (P: 56). 3. ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥ Raga Sireeraag 1, Asatpadee 14, 2:1 (P: 62). 4. ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥ Raga Aaasaa 1, Pahray 2, 5:2 (P: 76). ਉਦਾਹਰਨ: ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥ Raga Aaasaa 1, 32, 1:2 (P: 358). ਰੋਗ ਬੰਧ ਰਹਨੁ ਰਤੀ ਨ ਪਾਵੈ ॥ (ਜ਼ਰਾ ਭੀ). Raga Bhairo 5, 20, 3:3 (P: 1141). 5. ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ (ਭਾਗਾਂ ਕਰਕੇ ਲਾਲ ਤੇ ਸੁੰਦਰ). Raga Aaasaa 4, Chhant 12, 2:4 (P: 446). ਉਦਾਹਰਨ: ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥ (ਲਾਲ ਹੋਈ). Raga Soohee 3, Vaar 5, Salok, 3, 1:4 (P: 787). 6. ਅਪਨੇ ਪ੍ਰੀਤਮ ਕੈ ਰੰਗਿ ਰਤੀ ॥ Raga Soohee 5, 10, 1:2 (P: 739). 7. ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥ Raga Raamkalee 1, Oankaar, 43:8 (P: 936).
|
SGGS Gurmukhi-English Dictionary |
1. imbued, devoted. 2. due to devotion. 3. a small unit of weight (weight of a grain). 4. a very small quantity, very little, little bit. 5. red color.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj., adv. just a little, somewhat. (2) n.f. name of the consort of Kamadeva, the mythological god of love, Cuid; symbol of sexual passion, love or enjoyment of love.
|
Mahan Kosh Encyclopedia |
ਸੰ. ਰਕ੍ਤਿਕਾ. ਨਾਮ/n. ਰੱਤੀ. ਘੁੰਘਚੀ. ਦੇਖੋ- ਰਤਕ। 2. ਅੱਠ ਚਾਵਲ ਭਰ ਪ੍ਰਮਾਣ. ਦੇਖੋ- ਤੋਲ। 3. ਮੱਥੇ ਦੀ ਸੁਰਖੀ. ਰਕ੍ਤ ਵਰਣ. “ਜਿਸ ਭਾਲ ਜਗੀ ਬਡ ਭਾਗ ਰਤੀ.” (ਗੁਪ੍ਰਸੂ) 4. ਵਿ. ਥੋੜਾ. ਤਨਿਕ. ਰੱਤੀਭਰ. “ਰਤੀ ਰਤੁ ਨ ਨਿਕਲੈ.” (ਸ. ਫਰੀਦ) 5. ਰਤ ਹੋਈ. ਰੰਗੀ ਹੋਈ। 6. ਨਾਮ/n. ਰਤਿ. ਪ੍ਰੀਤਿ. “ਏਕ ਰਤੀ ਬਿਨ ਏਕ ਰਤੀ ਕੇ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|