Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ram. 1. ਉਚਾਰਣ ਕਰਨਾ। 2. ਰਾਮ। 3. ਵਿਆਪਕ। 1. reciting. 2. Lord’s name. 3. all prevading. ਉਦਾਹਰਨਾ: 1. ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਹਾਰੀ ਰੇ ॥ Raga Aaasaa 5, 134, 2:1 (P: 404). ਰਮ ਰਾਮ ਰਾਮ ਮਾਲ ॥ Raga Malaar 5, 23, 2:3 (P: 1272). 2. ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥ Raga Goojree 1, Asatpadee 5, 1:2 (P: 505). 3. ਰਾਮਾ ਰਮ ਰਾਮੈ ਅੰਤੁ ਨ ਪਾਇਆ ॥ Raga Kaliaan 4, 1, 1:1 (P: 1319).
|
SGGS Gurmukhi-English Dictionary |
1. all pervading. 2. God’s name. 3. say, utter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. form. nominative, imperative of ਰਮਣਾ.
|
Mahan Kosh Encyclopedia |
ਸੰ. रम्. ਧਾ. ਕੀੜਾ ਕਰਨਾ, ਖੇਲਣਾ, ਆਰਾਮ ਕਰਨਾ, ਠਹਿਰਨਾ, ਖ਼ੁਸ਼ ਕਰਨਾ, ਪ੍ਰਸੰਨ ਹੋਣਾ, ਭੋਗ ਕਰਨਾ. ਇਸੇ ਧਾਤੁ ਤੋਂ ਰਤਨ ਰਤਿ ਆਦਿ ਸ਼ਬਦ ਬਣੇ ਹਨ। 2. ਨਾਮ/n. ਪਤਿ. ਭਰਤਾ। 3. ਖਾਮਦੇਵ। 4. ਅਸ਼ੋਕ ਬਿਰਛ। 5. ਵਿ. ਪਿਆਰਾ। 6. ਸੰ. ਰਮ੍ਯ. ਮਨੋਹਰ. ਸੁੰਦਰ. “ਭਵ ਭੂਖਣ ਪੂਖਣ ਸੋਹਤ ਰਮ.” (ਗੁਵਿ ੧੦) 7. ਗੁਰਬਾਣੀ ਵਿੱਚ ਰਵ (ਉੱਚਾਰਣ) ਦੀ ਥਾਂ ਭੀ ਰਮ ਸ਼ਬਦ ਆਇਆ ਹੈ, ਯਥਾ- “ਰਮ ਨਾਮ, ਕਰਿ ਕਰਣੀ.” (ਗੂਜ ਅ: ਮਃ ੫) “ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ.” (ਆਸਾ ਮਃ ੫) 8. ਰਮ ਸ਼ਬਦ ਵੀਤਣਾ, ਗੁਜ਼ਰਨਾ ਅਰਥ ਵਿੱਚ ਭੀ ਵਰਤਿਆ ਹੈ, ਯਥਾ- “ਨਾਨਕ ਸਮਿਓ ਰਮਿਗਇਓ.” (ਸ. ਮਃ ੯) 9. ਅੰ Rum. ਇੱਕ ਪ੍ਰਕਾਰ ਦੀ ਸ਼ਰਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|