Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raam. 1. ਸਰਬ ਵਿਆਪੀ, ਪ੍ਰਭੂ। 2. ਰਾਮਚੰਦ, ਸੂਰਜਵੰਸ਼ੀ ਅਯੋਧਿਆ ਦੇ ਰਾਜਾ ਦਸ਼ਰਥ ਦਾ ਪੁੱਤਰ। 3. ਹੇ ਰਾਮ, ਹੇ ਪ੍ਰਭੂ। 4. ਭਾਵ ਪ੍ਰਭੂ ਦਾ, ਆਤਮਕ। 5. ਰਾਮ ਗਣ ਦਾ ਸੰਖੇਪ, ਦੇਵਦੂਤ। omnipresent, God. 2. Ram Chander, son of Ajudhya’s king Dashrit of Surya dynasty. 3. O Ram!, O God!. 4. spiritual viz., God’s. 5. abreviatio of ‘Ram gan’ viz., messengers of death. ਉਦਾਹਰਨਾ: 1. ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥ Raga Goojree 4, Sodar, 4, 1:1 (P: 10). 2. ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ Raga Aaasaa 1, Vaar 4, Salok, 1, 2:1 (P: 464). ਗਾਵਨਿ ਸੀਤਾ ਰਾਜੇ ਰਾਮ ॥ Raga Aaasaa 1, Vaar 5, Salok, 1, 2:8 (P: 465). 3. ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥ Raga Goojree 4, 3, 1:1 (P: 493). 4. ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥ Raga Maaroo, Naamdev, 1, 2:2 (P: 1105). 5. ਜਮ ਤੇ ਉਲਟ ਭਏ ਹੈ ਰਾਮ ॥ Raga Gaurhee, Kabir, 17, 1:1 (P: 326).
|
SGGS Gurmukhi-English Dictionary |
1. ‘Ram’ a name for God. 2. Lord Rama, son of king ‘Dashrat’ of Surya dynasty of Ayodhya (Hindu mythology). 3. O Ram, O God! 4. of God. 5. abbreviation of ‘Ram Gann’ the messenger of death.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. God lord Rama.
|
Mahan Kosh Encyclopedia |
(ਰਾਮੁ) ਸੰ. {राम.} ਨਾਮ/n. ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹ੍ਮ. ਸਰਵਵ੍ਯਾਪੀ ਕਰਤਾਰ.{1822} “ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ.” (ਬਸੰ ਮਃ ੯) “ਰਮਤ ਰਾਮੁ ਸਭ ਰਹਿਓ ਸਮਾਇ.” (ਗੌਂਡ ਮਃ ੫) 2. ਪਰਸ਼ੁਰਾਮ. “ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ.” (ਚੰਡੀ ੧) 3. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯ ਨੂੰ ਜਨਮੇ. ਆਪ ਨੇ ਵਸ਼ਿਸ਼੍ਠ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪ ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ- ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜ ਸਿੰਘਸਨ ਤੇ ਵਿਰਾਜੇ. ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ “ਗੋਪਤਾਰ” ਘਾਟ ਉੱਤੇ ਪ੍ਰਾਣ ਤਿਆਗੇ. “ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ.” (ਸ: ਮਃ ੯) ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸ ਨੇ ਅਯੋਧ੍ਯਾਪੁਰੀ ਵਸਾਈ), ਇਕ੍ਸ਼੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕ੍ਸ਼ਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਵ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸ਼ਾਦ ਅਤੇ ਕਲਮਾਸ਼ਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਬਰੀਸ਼, ਉਸ ਦਾ ਨਹੁਸ਼, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼ਮਣ ਅਤੇ ਸ਼ਤ੍ਰੁਘਨ. ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:- 1. ਸ਼੍ਰੀ ਨਾਰਾਯਣ । 2. ਬ੍ਰਹ੍ਮਾ । 3. ਮਰੀਚਿ । 4. ਕਸ਼੍ਯਪ । 5. ਵਿਵਸ੍ਵਤ੍ (ਸੂਰਯ) । 6. ਵੈਵਸ੍ਵਤ ਮਨੁ । 7. ਇਕ੍ਸ਼੍ਵਾਕੁ । 8. ਕੁਕ੍ਸ਼ਿ । 9. ਵਿਕੁਕ੍ਸ਼ਿ (ਸ਼ਸ਼ਾਦ) । 10. ਪੁਰੰਜਯ (ਕਕੁਤਸ੍ਥ) । 11. ਅਨੇਨਾ । 12. ਪ੍ਰਿਥੁ । 13. ਵਿਸ਼੍ਵਗੰਧਿ । 14. ਆਰਦ੍ਰ (ਚੰਦ੍ਰਭਾਗ) । 15. ਯਵਨ (ਯੁਵਨਾਸ਼੍ਵ) । 16. ਸ਼੍ਰਾਵਸ੍ਤ । 17. ਵ੍ਰਿਹਦਸ਼੍ਵ । 18. ਕੁਵਲਯਾਸ਼੍ਵ (ਧੁੰਧੁਮਾਰ) । 19. ਦ੍ਰਿਢਾਸ਼੍ਵ । 20. ਹਰਯਸ਼੍ਵ । 21. ਨਿਕੁੰਭ । 22. ਵਰਹਣਾਸ਼੍ਵ (ਬਹੁਲਾਸ਼੍ਵ) । 23. ਕ੍ਰਿਸ਼ਾਸ਼੍ਵ । 24. ਸੇਨਜਿਤ (ਪ੍ਰਸੇਨਜਿਤ) । 25. ਯੁਵਨਾਸ਼੍ਵ (੨) । 26. ਮਾਂਧਾਤਾ । 27. ਪੁਰੁਕੁਤ੍ਸ ਅਤੇ ਮੁਚਕੁੰਦ । 28. ਤ੍ਰਿਸਦਸ੍ਯੁ । 29. ਅਨਰਣ੍ਯ । 30. ਹਰਯਸ਼੍ਵ (੨) । 31. ਤ੍ਰਿਬੰਧਨ (ਅਤ੍ਰਾਰੁਣ) । 32. ਸਤ੍ਯਵ੍ਰਤ । 33. ਤ੍ਰਿਸ਼ੰਕੁ । 34. ਹਰਿਸ਼੍ਚੰਦ੍ਰ । 35. ਰੋਹਿਤ । 36. ਹਰਿਤ । 37. ਚੰਪ । 38. ਵਸੁਦੇਵ । 39. ਵਿਜਯ । 40. ਭਰੁਕ । 41. ਵ੍ਰਿਕ । 42. ਵਾਹੁਕ (ਅਸਿਤ) । 43. ਸਗਰ । 44. ਅਸਮੰਜਸ । 45. ਅੰਸ਼ੁਮਾਨ । 46. ਦਿਲੀਪ । 47. ਭਗੀਰਥ । 48. ਸ਼੍ਰੁਤਸੇਨ । 49. ਨਾਭਾਗ (ਨਾਭ) । 50. ਸਿੰਧੁਦ੍ਵੀਪ । 51. ਅੰਬਰੀਸ਼ । 52. ਅਯੁਤਾਯੁ । 53. ਰਿਤੁਪਰਣ । 54. ਸਰਵਕਾਮ । 55. ਸੁਦਾਸ । 56. ਸੌਦਾਸ । 57. ਅਸ਼੍ਮਕ । 58. ਮੂਲਕ (ਵਲਿਕ) । 59. ਸਤ੍ਯਵ੍ਰਤ (੨) । 60. ਐਡਵਿਡ । 61. ਵਿਸ਼੍ਵਸਹ । 62. ਖਟ੍ਵਾਂਗ । 63. ਦੀਰਘਬਾਹੁ । 64. ਦਿਲੀਪ (੨) । 65. ਰਘੁ । 66. ਅਜ । 67. ਦਸ਼ਰਥ । 68. ਰਾਮਚੰਦ੍ਰ ਜੀ, ਭਰਤ, ਲਕ੍ਸ਼ਮਣ ਅਤੇ ਸ਼ਤ੍ਰੁਘ੍ਨ. । 69. ਕੁਸ਼ ਅਤੇ ਲਵ. ਤਾਂਤੇ ਸੂਰਯ ਰੂਪ ਕਉ ਧਰਾ, ਜਾਂਤੇ ਵੰਸ ਪ੍ਰਚੁਰ ਰਵਿ ਕਰਾ, ××× ਤਿਨ ਕੇ ਵੰਸ ਵਿਖੇ ਰਘੁ ਭਯੋ,××× ਤਾਂਤੇ ਪੁਤ੍ਰ ਹੋਤ ਭਯੋ ਅਜ ਬਰ, ××× ਜਬ ਤਿਨ ਭੇਸ ਜੋਗ ਕੋ ਲਯੋ, ਰਾਜਪਾਟ ਦਸਰਥ ਕੋ ਦਯੋ, ਹੋਤ ਭਯੋ ਵਹ ਮਹਾਂ ਧਨੁਰਧਰ, ਤੀਨ ਤ੍ਰਿਆਂਨ ਬਰਾ ਜਿਂਹ ਰੁਚਿ ਕਰ, ਪ੍ਰਿਥਮ ਜਯੋ ਤਿਂਹ ਰਾਮ ਕੁਮਾਰਾ, ਭਰਤ ਲੱਛਮਨ ਸਤ੍ਰੁਵਿਦਾਰਾ. (ਵਿਚਿਤ੍ਰ, ਅ: ੨) 4. ਕ੍ਰਿਸ਼ਨ ਜੀ ਦਾ ਵਡਾ ਭਾਈ ਬਲਰਾਮ. “ਰਾਮ ਮਘੇਸੁਰ ਦਲ ਹਨਡਾਰਾ.” (ਗੁਪ੍ਰਸੂ) ਬਲਰਾਮ ਨੇ ਜਰਾਸੰਧ (ਮਗਧਪਤਿ) ਦਾ ਦਲ ਮਾਰਦਿੱਤਾ। 5. ਸਤਿਗੁਰੂ ਰਾਮਦਾਸ. “ਅਮਰਤੁ ਛਤ੍ਰ ਗੁਰੁ ਰਾਮਹਿ ਦੀਅਉ.” (ਸਵੈਯੇ ਮਃ ੫ ਕੇ) “ਰਾਮ ਹਤੇ ਨ੍ਰਿਪ ਕੁਟਿਲ ਜ੍ਯੋਂ ਮਾਰ੍ਯੋ ਰਾਵਨ ਰਾਮ। ਰਾਮ ਜਥਾ ਮਘਪਾਲ ਪਰ ਸਿਖਤਮ ਪਰ ਗੁਰੁ ਰਾਮ.” (ਗੁਪ੍ਰਸੂ) ਦੇਖੋ- ਰਾਮਦਾਸ ਸਤਿਗੁਰੂ। 6. ਅੰਤਹਕਰਣ. ਮਨ. “ਜਿਨ ਮਹਿ ਰਮਿਆ ਰਾਮ ਹਮਾਰਾ.” (ਚੌਬੀਸਾਵ) 7. ਰਾਮਗਣ ਦਾ ਸੰਖੇਪ. ਦੇਵਦੂਤ. “ਜਮ ਤੇ ਉਲਟਿ ਭਏ ਹੈਂ ਰਾਮ.” (ਗਉ ਕਬੀਰ) 8. ਤਿੰਨ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਵਿੱਚ ਤਿੰਨ ਰਾਮ ਹਨ- ਪਰਸ਼ੁਰਾਮ, ਰਾਮਚੰਦ੍ਰ ਜੀ, ਬਲਰਾਮ। 9. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ, ਜਿਸ ਦੀ ੫੨ ਕਵੀਆਂ ਵਿੱਚ ਗਿਣਤੀ ਹੈ.{1823} “ਰਾਮ ਭਨੈ ਅਤਿ ਹੀ ਰਿਸ ਸੋਂ ਜਗਨਾਯਕ ਸੇ ਰਣ ਠਾਟ ਠਟੀਲੇ.” (ਚਰਿਤ੍ਰ ੧) 10. ਵਿ. ਸੁੰਦਰ. ਮਨੋਹਰ. “ਰਾਮੁ ਜਿਹ ਪਾਇਆ ਰਾਮ.” (ਮਾਰੂ ਕਬੀਰ) 11. ਸ਼ੁਭ। 12. ਫ਼ਾ. [رام] ਆਗ੍ਯਾਕਾਰੀ। 13. ਪ੍ਰਸੰਨ. ਖੁਸ਼। 14. ਨਾਮ/n. ਆਰਾਮ ਦਾ ਸੰਖੇਪ. Footnotes: {1822} ਬ੍ਰਹਮਵੈਵਰਤ ਵਿੱਚ ਲਿਖਆਿ ਹੈ ਕਿ ਜਗਤ ਦੇ ਸ੍ਵਾਮੀ ਦਾ ਨਾਮ ਰਾਮ ਹੈ. (ਯੋਗਵਾਸ਼ਿਸ਼੍ਠ). {1823} ਕਿਤਨੇ ਵਿਦ੍ਵਾਨਾਂ ਦਾ ਖਿਆਲ ਹੈ ਕਿ “ਰਾਮ” ਦਸ਼ਮੇਸ਼ ਜੀ ਦੀ ਛਾਪ (ਤਖ਼ੱਲੁਸ) ਹੈ. ਸ਼ਿਵ ਸਿੰਘ ਸਰੋਜ ਅਨੁਸਾਰ ਇੱਕ ਕਵਿ, ਜਿਸਨੇ ਸ਼੍ਰਿੰਗਾਰ ਸੌਰਭ ਗ੍ਰੰਥ ਲਿਖਿਆ ਹੈ. ਇਸ ਦੇ ਜਨਮ ਦਾ ਸੰਮਤ ੧੭੦੩ ਮੰਨਿਆ ਹੈ. ਹੋ ਸਕਦਾ ਹੈ ਕਿ ਦਸ਼ਮੇਸ਼ ਦੀ ਸੇਵਾ ਵਿੱਚ ਹਾਜ਼ਿਰ ਰਿਹਾ ਹੋਵੇ.
Mahan Kosh data provided by Bhai Baljinder Singh (RaraSahib Wale);
See https://www.ik13.com
|
|