Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Riḋ. ਮਨ, ਦਿਲ। mind, heart. ਉਦਾਹਰਨ: ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥ Raga Sireeraag 1, 21, 1:3 (P: 22). ਚਰਨ ਕਵਲ ਰਿਦ ਅੰਤਰਿ ਧਾਰੇ ॥ Raga Gaurhee 5, 125, 2:1 (P: 191). ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ Raga Gaurhee 5, Sukhmanee 19, 1:4 (P: 288). ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥ (ਦਿਲ ਵਿਚ). Raga Aaasaa 5, 116, 4:2 (P: 400).
|
SGGS Gurmukhi-English Dictionary |
mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {हृदय} ਨਾਮ/n. ਛਾਤੀ। 2. ਮਨ. ਦਿਲ. “ਰਿਦ ਅੰਤਰਿ ਕਰਤਲ ਕਾਤੀ.” (ਪ੍ਰਭਾ ਬੇਣੀ) ਦੇਖੋ- ਕਰਤਲ 2। 3. ਸੰ. {ह्रद.} ਹ੍ਰਦ. ਤਾਲ. “ਰਿਦ ਪਦ ਆਦਿ ਬਖਾਨਕੈ ਈਸਰਾਸਤ੍ਰ ਕਹਿ ਦੀਨ.” (ਸਨਾਮਾ) ਹ੍ਰਦ-ਈਸ਼ (ਵਰੁਣ), ਉਸ ਦਾ ਅਸਤ੍ਰ ਪਾਸ਼ (ਫਾਹੀ). “ਚਰਨਕਮਲ ਰਿਦ ਮਹਿ ਉਰ ਧਾਰਹੁ.” (ਸੁਖਮਨੀ) ਉਰ ਹ੍ਰਦ ਮੇਂ ਚਰਨਕਮਲ ਧਾਰਹੁ. ਅੰਤਹਕਰਣ ਰੂਪ ਤਾਲ ਵਿੱਚ ਚਰਨਕਮਲ ਵਸਾਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|