Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgaa. 1. ਰੰਗਾਂ ਦੇ, ਪ੍ਰਕਾਰ ਦੇ। 2. ਖੁਸ਼ੀਆ। 3. ਰੰਗ ਅਥਵਾ ਅਵਸਥਾ ਵਿਚ। 4. ਰੰਗ ਮਾਣਨ ਵਾਲਾ ਭਾਵ ਅਮੀਰ। 5. ਚੋਜ। 6. ਪ੍ਰ੍ਰੇਮ ਨਾਲ, ਪਿਆਰ ਨਾਲ। 7. ਮੌਜ ਵਿਚ ਰਹਿਣ ਵਾਲਾ, ਮੌਜੀ। 8. ਦੁਨਿਆਵੀ ਮੌਜ ਮੇਲੇ। 9. ਰੰਗਾਂ ਵਿਚੋਂ। 10. ਰੰਗਨ ਵਾਲਾ। 1. coloours, varities. 2. boons, happiness. 3. love, state. 4. reveler. 5. manifestation. 6. love. 7. gay, jovial, blissful. 8. worldly joys. 9. from among various kinds of love. 10. dyer, the Lord. ਉਦਾਹਰਨਾ: 1. ਜੀਅ ਜਾਤਿ ਰੰਗਾ ਕੇ ਨਾਵ ॥ (ਭਾਵ ਪ੍ਰਕਾਰ ਦੇ). Japujee, Guru Nanak Dev, 16:14 (P: 3). ਅਨਿਕ ਜਨਮ ਕੀਏ ਬਹੁ ਰੰਗਾ ॥ (ਬਹੁਤ ਪ੍ਰਕਾਰ ਦੇ). Raga Gaurhee, Kabir, 13, 1:2 (P: 326). ਉਦਾਹਰਨ: ਕੁਦਰਤਿ ਵਰਤੈ ਰੂਪ ਅਰੁ ਰੰਗਾ ॥ (ਰੰਗਾਂ ਵਿਚ). Raga Aaasaa 5, 21, 1:2 (P: 376). ਉਦਾਹਰਨ: ਹਮ ਓਇ ਮਿਲਿ ਹੋਏ ਇਕ ਰੰਗਾ ॥ (ਇਕ ਰੰਗ ਦੇ ਭਾਵ ਇਕ ਰਸ). Raga Aaasaa 5, 83, 4:4 (P: 391). 2. ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ Raga Maajh 5, 15, 3:2 (P: 99). ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥ (ਪ੍ਰੇਮ ਬਿਲਾਸ). Raga Saarang 5, 30, 1:1 (P: 1210). 3. ਰੈਣਿ ਦਿਨਸੁ ਰਹੈ ਇਕ ਰੰਗਾ ॥ Raga Gaurhee 5, 86, 1:1 (P: 181). 4. ਬਿਆਪਤ ਭੂਮਿ ਰੰਕ ਅਰੁ ਰੰਗਾ ॥ Raga Gaurhee 5, 88, 3:1 (P: 182). 5. ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥ Raga Gaurhee 5, 128, 2:1 (P: 207). 6. ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥ Raga Gaurhee 5, Asatpadee 1, 8:4 (P: 236). ਉਦਾਹਰਨ: ਤੁਮੑਰੋ ਧਿਆਨੁ ਤੁਮੑਾਰੋ ਰੰਗਾ ॥ (ਪਿਆਰ ਵਿਚ). Raga Bilaaval 5, 120, 1:2 (P: 828). ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥ (ਪਿਆਰ). Raga Maaroo 5, Solhaa 3, 15:3 (P: 1074). 7. ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ॥ Raga Aaasaa 4, Chhant 15, 3:1 (P: 449). 8. ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥ Raga Maaroo 5, Solhaa 11, 15:3 (P: 1083). 9. ਹਰਿ ਰੰਗ ਰੰਗਾ ਸਹਜਿ ਮਾਣੁ ॥ Raga Basant 5, 3, 4:3 (P: 1180). 10. ਰੰਗਾ ਰੰਗ ਰੰਗਨ ਕੇ ਰੰਗਾ ॥ Raga Kaanrhaa 5, 36, 1:1 (P: 1305).
|
SGGS Gurmukhi-English Dictionary |
1. of colors/ many varieties. 3. enjoyment, festivity, revelry. 4. ecstasy, bliss, elation, exaltation. 5. plays, wondrous/ majestic acts. 6. affection, love. 7. who is in a state of bliss/ elation/ merriment. 8. viz. rich person. 9. who colors/ imbues.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰੰਗ (ਦੌਲਤ) ਵਾਲਾ, ਰਾਜਾ. “ਬਿਆਪਤ ਭੂਮਿ ਰੰਕ ਅਰੁ ਰੰਗਾ.” (ਗਉ ਮਃ ੫) 2. ਰੰਗ ਦਾ ਬਹੁਵਚਨ. ਖ਼ੁਸ਼ੀਆਂ. ਮੌਜਾਂ. “ਦੇਂਦੇ ਤੋਟਿ ਨਾਹੀ ਪ੍ਰਭੁ ਰੰਗਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|