Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lag ⒤. 1. ਲਗ ਕੇ, ਰੁਚਿਤ ਹੋ ਕੇ, ਜੁੜ ਕੇ। attached, associating. “ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥” ਸਿਰੀ ੧, ੧੪, ੨:੧ (੧੯) “ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥” ਗਉ ੪, ੬੧, ੪:੨ (੧੭੧). 2. ਜੁੜਿਆ। be attached. “ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥” ਸਿਰੀ ੧, ਅਸ ੧੨, ੭:੨ (੬੧). 3. ਜੁੜ ਕੇ, ਸਬੰਧਤ ਹੋ ਕੇ। clinging, being attached. “ਤਿਸੁ ਲਗਿ ਮੁਕਤੁ ਭਏ ਘਣੇਰੇ ॥” ਮਾਝ ੫, ੨੨, ੪:੨ (੧੦੧) “ਕਿਉ ਪਾਈ ਗੁਰੁ ਜਿਤ ਲਗਿ ਪਿਆਰਾ ਦੇਖਸਾ ॥” ਆਸਾ ੪, ਛੰਤ ੨੧, ੬:੨ (੪੫੨). 4. ਲਗਦਾ ਹੈ। feel, overtakes. “ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥” ਮਾਝ ੧, ਵਾਰ ੨੪:੭ (੧੪੯). 5. ਭਾਵ ਨਾਲ। with. “ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ ॥” ਸੂਹੀ ੩, ਵਾਰ ੬ ਸ, ੩, ੧:੧ (੭੮੭). 6. ਤਕ, ਤੋੜੀ। upto. “ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸ ਇਕੇਲਾ ਜਾਇ ॥” ਕੇਦਾ ਕਬ, ੬, ੧:੨ (੧੧੨੪) “ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥” ਕਲਿ ੪, ਅਸ ੬, ੧*:੨ (੧੩੨੬). 7. ਲਗੇ (ਸਹਾਇਕ ਕਿਰਿਆ)। auxiliary verb/supporting. “ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਦੀ ॥” ਕਲਿ ੪, ੪, ੧*:੨ (੧੩੨੦). 8. ਤੁਲ,ਸਮਾਨ, (ਮਹਾਨਕੋਸ਼)। clinging; like. “ਗੁੜ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥” ਸਿਰੀ ੪, ੭੦, ੧:੩ (੪੧).
|
SGGS Gurmukhi-English Dictionary |
1. on engaging/ involving/ attaching/ doing. 2. engage, involve, be attached, do!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵਾਸਤੇ. ਲੀਯੇ. ਲਈ. “ਹਰਿ ਸਿਮਰਨਿ ਲਗਿ ਬੇਦ ਉਪਾਏ.” (ਸੁਖਮਨੀ) “ਖੋਜ ਰੋਜ ਕੇ ਹੇਤ ਲਗਿ ਦਯੋ ਮਿਸ੍ਰ ਜੂ ਰੋਇ.” (ਖਾਮ) 2. ਲੱਗਕੇ. ਲਗਨ ਹੋਕੇ. ਮਿਲਕੇ. “ਲਗਿ ਗੁਰਮੁਖਿ ਅਸਥਿਰੁ ਹੋਇ ਜੀਉ.” (ਆਸਾ ਛੰਤ ਮਃ ੪) 3. ਅਸਰ ਤੋਂ. ਤਾਸੀਰ ਸੇ. “ਮਧੁਰ ਬਚਨ ਲਗਿ ਅਗਮ ਸੁਗਮ ਹੋਇ.” (ਭਾਗੁ ਕ) 4. ਵਿ. ਸਮਾਨ. ਤੁੱਲ. ਸਦ੍ਰਿਸ਼. ਵਾਂਙ. ਵਾਕਰ. “ਗੁੜੁ ਮਿਠਾ ਮਾਇਆ ਪਸਰਿਆ, ਮਨਮੁਖ ਲਗਿ ਮਾਖੀ ਪਚੈ ਪਚਾਇ.” (ਸ੍ਰੀ ਮਃ ੪) 5. ਲਗਣਾ ਕ੍ਰਿਯਾ ਦਾ ਅਮਰ. “ਲਗਿ ਸੰਤਚਰਣੀ.” (ਬਿਹਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|