Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laavṇaa. 1. ਲਾਉਣਾ, ਮਲਣਾ। rub. “ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥” ਆਸਾ ੩, ਅਸ ੩੦, ੬:੨ (੪੨੬). 2. ਲਾਉਣਾ, ਪਹੁੰਚਾਵਣਾ। put take. “ਤਿਸੁ ਸਿਉ ਪ੍ਰੀਤਿ ਛਾਡਿ ਅਨ ਰਾਤਾ ਕਾਹੂ ਸਿਰੈ ਨ ਲਾਵਣਾ ॥” ਮਾਰੂ ੫, ਸੋਲਾ ੧੪, ੮:੩ (੧੦੮੬) “ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥” (ਨੇੜੇ ਨਾਹ ਢੁਕਣ ਦੇਣਾ) ਮਾਰੂ ੫, ਸੋਲਾ ੧੪, ੧੦:੩ (੧੦੮੬).
|
Mahan Kosh Encyclopedia |
(ਲਾਵਣ) ਕ੍ਰਿ. ਲਾਉਣਾ. ਲਗਾਉਣਾ. “ਦੂਸਰ ਲਵੈ ਨ ਲਾਵਣਾ.” (ਮਾਰੂ ਸੋਲਹੇ ਮਃ ੫) “ਤੁਮ ਸਗਿ ਲਵੈ ਨ ਲਾਵਣਿਆ.” (ਮਾਝ ਅ: ਮਃ ੫) 2. ਸੰ. {लावण.} ਨਮਕੀਨ. ਸਲੂਣਾ। 3. ਭਾਵ- ਸਾਗ ਭਾਜੀ ਤਰਕਾਰੀ ਆਦਿ ਜੋ ਰੋਟੀ ਨਾਲ ਲਾਕੇ ਖਾਈਏ. “ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ.” (ਵਾਰ ਮਾਰੂ ੨ ਮਃ ੫) ਦੇਖੋ- ਰੋਟੀ ਕਾਠ ਦੀ। 4. ਦੇਖੋ- ਲਾਵਨ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|