Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leek. ਰੇਖਾ, ਲਕੀਰ। line. “ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥” ਆਸਾ ੧, ਵਾਰ ੨੨ ਸ, ੨, ੪:੨ (੪੭੪) “ਜਾ ਤੇ ਭ੍ਰਮ ਕੀ ਲੀਕ ਮਿਟਾਈ ॥” ਸੋਰ ਕਬ, ੫, ੪:੨ (੬੫੫).
|
English Translation |
n.f. same as ਲਕੀਰ blemish, disgrace, stigma; leak.
|
Mahan Kosh Encyclopedia |
ਨਾਮ/n. ਰੇਖਾ. ਲਕੀਰ। 2. ਲਿਖਤ. ਤਹਰੀਰ. “ਭ੍ਰਮ ਕੀ ਲੀਕ ਮਿਟਾਈ.” (ਸੋਰ ਕਬੀਰ) ਯਾ ਜਗ ਜੀਵਨ ਕੋ ਹੈ ਯਹੈ ਫਲ ਜੋ ਛਲ ਛਾਡ ਭਜੈ ਰਘੁਰਾਈ, ਸੋਧਕੈ ਸੰਤ ਮਹੰਤਨ ਹੂੰ “ਪਦਮਾਕਰ” ਬਾਤ ਯਹੈ ਠਹਿਰਾਈ, ਹ੍ਵੈ ਰਹੈ ਹੋਨੀ ਪ੍ਰਯਾਸ ਬਿਨਾ ਅਨਹੋਨੀ ਨ ਹ੍ਵੈ ਸਕੈ ਕੋਟਿ ਉਪਾਈ, ਜੋ ਵਿਧਿ ਭਾਲ ਮੇ ਲੀਕ ਲਿਖੀ ਸੁ ਬਢਾਈ ਬਢੈ ਨ ਘਟੈ ਨ ਘਟਾਈ. 3. ਦਾਗ. ਕਲੰਕ. ਧੱਬਾ. “ਨਾਕ ਕਾਨ ਕਟ ਲੀਕ ਲਗੈਂਹੈਂ. (ਚਰਿਤ੍ਰ ੩੯੭) 4. ਮਰਯਾਦਾ. ਰੀਤਿ. “ਕੌਨ ਮਿਟਾਇ ਸਕੈ ਤਿਨ ਲੀਕਾ?” (ਗੁਪ੍ਰਸੂ) 5. ਸੰ. ਸਤ੍ਯ. ਸੱਚ. “ਕਹ੍ਯੋ ਮੋਹਰੀ ਬਡ ਬਚ ਲੀਕਾ.” (ਗੁਪ੍ਰਸੂ) 6. ਡਿੰਗ. ਸੱਚਾ ਬਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|