Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leen. 1. ਸਮਾ ਜਾਣਾ, ਵਿਲਯ ਹੋਣਾ। absorbed, immsersed. “ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥” ਗਉ ੯, ੮, ੨:੨ (੨੨੦) “ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥” ਸਲੋ ੯, ੧੧:੨ (੧੪੨੬). 2. ਲਿਆ। took out. “ਕਾਢਿ ਲੀਨ ਸਾਗਰ ਸੰਸਾਰ ॥” ਗਉ ਕਬ, ਅਸ ੪੦, ੨:੨ (੩੩੧) “ਕਰਮ ਭਾਵਨੀ ਸੰਗ ਲੀਨ ॥” (ਲਏ) ਬਸੰ ਕਬ, ੬, ੨:੨ (੧੧੯੫) “ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥” (ਦੀਨਤਾ ਲੈ, ਨਮਰ ਬਣ) ਕਾਨ ੫, ੩੫, ੨:੧ (੧੩੦੫). 3. ਲੈਂਦਾ ਹੈ। utter. “ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥” (ਭਾਵ ਨਾ ਕੋਈ ਜਾਣਦਾ ਹੈ) ਬਸੰ ੧, ਅਸ ੨, ੩:੩ (੧੧੮੮). 4. ਲਿਆ ਭਾਵ ਪਕੜਿਆ। taken got. “ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥” ਸਲੋ ਕਬ, ੭੧:੨ (੧੩੬੮).
|
SGGS Gurmukhi-English Dictionary |
1. engrossed, immersed, absorbed. 2. taken, held.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. negrossed, absorbed, raptly busy or occupied, rapt in thought, merged, blended.
|
Mahan Kosh Encyclopedia |
ਲੀਤਾ. ਲਇਆ. “ਤਊ ਨ ਹਰਿਰਸ ਲੀਨ.” (ਸ: ਮਃ ੯) 2. ਸੰ. ਵਿ. ਲਯ. ਮਿਲਿਆ ਹੋਇਆ. “ਨਿਮਖ ਨ ਲੀਨ ਭਇਓ ਚਰਨਨ ਸਿਉ.” (ਗਉ ਮਃ ੯) 3. ਲਗਿਆ ਹੋਇਆ। 4. ਡੁੱਬਿਆ ਹੋਇਆ. ਮਗਨ। 5. ਗਲਿਆ ਹੋਇਆ। 6. ਲੁਕਿਆ ਹੋਇਆ। 7. ਸੰਗੀਤ ਅਨੁਸਾਰ ਹੱਥਾਂ ਨਾਲ ਨ੍ਰਿਤ੍ਯ ਸਮੇਂ ਭਾਵ ਦੱਸਕੇ, ਹੱਥ ਦਾ ਛਾਤੀ ਪੁਰ ਆਕੇ ਟਿਕਣਾ “ਲੀਨ” ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|