Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Var. 1. ਪਤੀ। companion, groom. “ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥” ਗੂਜ ੫, ੧੫, ੨:੧ (੪੯੯). 2. ਅਸੀਸ, ਦਾਤ। blessing. “ਪ੍ਰਭਿ ਅਪਨੈ ਵਰ ਦੀਨੇ ॥” ਸੋਰ ੫, ੬੯, ੨:੧ (੬੨੬).
|
SGGS Gurmukhi-English Dictionary |
1. husband, groom. 2. blessing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. boon, blessing; husband, prospective husband, matrimonial match. (2) suff. indication possessor as in ਤਾਕਤਵਰ, ਨਾਮਵਰ."
|
Mahan Kosh Encyclopedia |
ਸੰ. {वर्.} ਧਾ. ਇੱਛਾ ਕਰਨਾ. ਚਾਹੁਣਾ। 2. ਨਾਮ/n. ਇੱਛਾ. ਚਾਹ। 3. ਯਾਚਨ. ਮੰਗਣਾ। 4. ਪਤਿ. ਭਰਤਾ. “ਵਰ ਨਾਰੀ ਮਿਲਿ ਮੰਗਲੁ ਗਾਇਆ.” (ਦੇਵ ਮਃ ੫) 5. ਕੇਸਰ. ਕੁੰਕੁਮ. ਕੁੰਗੂਘੇਰਾ. ਵਲਗਣਆਵਰਣ. ਪੜਦਾਦਾਜ. ਜਹੇਜ਼ਬਾਲਕ. ਬੱਚਾ। 10. ਅਦਰਕ. ਆਦਾ। 11. ਕਾਤ੍ਯਾਯਨ ਸਿਮ੍ਰਿਤਿ ਦੇ ਖੰਡ ੨੭, ਸ਼: ੧੪. ਵਿੱਚ ਗਊ ਦਾ ਨਾਮ ਭੀ ਵਰ ਹੈ। 12. ਵਿ. ਸ਼੍ਰੇਸ਼੍ਟ. ਉੱਤਮ. “ਹਯ ਤਜ ਭਾਗੇ, ਰਘੁਵਰ ਆਗੇ.” (ਰਾਮਾਵ) 13. ਪਿਆਰਾ. ਪ੍ਰਿਯ। 14. ਵਾਰ (ਦਫ਼ਅ਼ਹ) ਲਈ ਭੀ ਭਾਈ ਸੰਤੋਖ ਸਿੰਘ ਨੇ ਵਰ ਸ਼ਬਦ ਵਰਤਿਆ ਹੈ. “ਏਕ ਵਾਰ ਜੋ ਬੋਵਹਿ ਖੇਤੀ। ਲੁਨਹਿ ਅਨਿਕ ਵਰ ਹ੍ਵੈ ਪੁਨ ਤੇਤੀ.” (ਨਾਪ੍ਰ) 15. ਫ਼ਾ. [ور] ਵਿ. ਵਾਲਾ. ਵਾਨ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. “ਹਮੂ ਮਰਦ ਬਾਯਦ ਸ਼ਵਦ ਸੁਖ਼ਨਵਰ.” (ਜਫਰ) ਦੇਖੋ- ਨਾਮਵਰ। 16. ਵ-ਅਗਰ ਦਾ ਸੰਖੇਪ। 17. ਦੇਖੋ- ਬਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|