Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫaṇ ⒤. 1. ਵਰਤਨ ਵਾਲੀ ਵਸਤੂ, ਰੋਜ਼ਾਨਾ ਖਰਚ ਦੀ ਰਕਮ। daily expenditure, daily conduct, routine. “ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥” ਆਸਾ ੫, ੪੦, ੪:੨ (੩੮੦) “ਨਾਮੁ ਵਰਤਣਿ ਨਾਮੋ ਵਾਲੇਵਾ ਨਾਮ ਨਾਨਕ ਪ੍ਰਾਨ ਅਧਾਰਾ ॥” ਸੋਰ ੫, ੨੦, ੪:੨ (੬੧੪) “ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥” ਰਾਮ ੫, ੩੫, ੪:੪ (੮੯੪). 2. ਰਹਤ, ਮਰਯਾਦਾ। manner of conduct. “ਵਰਤਣਿ ਜਾ ਕੇ ਕੇਵਲ ਨਾਮ ॥” ਆਸਾ ੫, ੮੮, ੨:੧ (੩੯੨) “ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥” (ਵਰਤੋਂ ਵਿਹਾਰ) ਆਸਾ ੧, ਵਾਰ ੫ ਸ, ੧, ੧:੩ (੪੬੫) “ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥” (ਵਰਤੋਂ ਵਿਹਾਰ ਲਈ) ਰਾਮ ੩, ਵਾਰ ੫:੧ (੯੪੮).
|
SGGS Gurmukhi-English Dictionary |
1. items/ expenditure/ routine of daily use. 2. manner of conduct.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਹ ਰਕਮ, ਜੋ ਚਲਦੇ ਹੋਏ ਹਿਸਾਬ ਲਈ ਖ਼ਰਚ ਕਰੀਏ. ਰੋਜ਼ਾਨਾ ਵਿਹਾਰ ਚਲਾਉਣ ਲਈ ਰਕਮ. “ਹਰਿ ਮੇਰੀ ਵਰਤਣਿ, ਹਰਿ ਮੇਰੀ ਰਾਸਿ” (ਰਾਮ ਮਃ ੫) 2. ਰਹਿਤ. ਰਹਿਣੀ. ਮਰਯਾਦਾ. “ਵਰਤਣਿ ਜਾਕੈ ਕੇਵਲ ਨਾਮ.” (ਆਸਾ ਮਃ ੫) “ਸਿੱਖਾਂ ਦੀ ਐਸੀ ਵਰਤਣਿ ਹੁੰਦੀ ਹੈ.” (ਭਗਤਾਵਲੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|