Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaa-ee. 1. ਵਜਾ ਦਿਤੀ। blow. “ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥” ਰਾਮ ੧, ਅਸ ੮, ੯:੧ (੯੦੭). 2. ਹਵਾ। air. “ਤ੍ਰੈਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨ ਅਧਾਰੋ ॥” ਰਾਮ ੧, ਸਿਗੋ ੫੮:੨ (੯੪੪). 3. ਵਾਇਦਾ ਕਰਨ ਵਾਲਾ, ਜ਼ਿਮੇਦਾਰ ਹੋਣਾ, ਜ਼ਮਾਨਤ ਦੇਣ ਵਾਲਾ, ਰਖਿਅਕ (ਕੋਸ਼, ਮਹਾਨਕੋਸ਼, ਸ਼ਬਦਾਰਥ)। one who promises/stand surely. “ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥” ਮਾਰੂ ੫, ੩੨, ੧:੧ (੧੦੦੮).
|
SGGS Gurmukhi-English Dictionary |
1. blew. 2. air.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. flatulence; rheumatism; adj. likely or liable to cause flatulence or rheumatism; flatulent; colloq. see ਅਵਾਈ rumour.
|
Mahan Kosh Encyclopedia |
ਵਜਾਈ. ਦੇਖੋ- ਵਾਉਣਾ। 2. ਨਾਮ/n. ਵਾਯੁ. ਪੌਣ. “ਤ੍ਰੈਸਤ{1909} ਅੰਗੁਲ ਵਾਈ ਕਹੀਐ.” (ਸਿਧਗੋਸਟਿ) ਯੋਗਮਤ ਵਿੱਚ ਸ੍ਵਾਸਾਂ ਦਾ ਦਸ਼ ਅੰਗੁਲ ਪ੍ਰਮਾਣ ਸ਼ਰੀਰ ਤੋਂ ਬਾਹਰ ਜਾਣਾ ਮੰਨਿਆ ਹੈ। 3. ਵਾਤਦੋਸ਼. ਵਾਦੀ ਦਾ ਵਿਕਾਰ। 4. ਅ਼. [وائی] ਇਕ਼ਰਾਰ ਕਰਨਾ। 5. ਜ਼ਮਾਨਤ ਦੇਣਾ. ਜਿੰਮੇਵਾਰੀ ਲੈਣੀ. “ਵੈਦੋ ਨ ਵਾਈ ਭੈਣੋ ਨ ਭਾਈ.” (ਮਾਰੂ ਅੰਜੁਲੀ ਮਃ ੫) ਵੈਦ, ਭੈਣ, ਭਾਈ ਆਦਿ ਕੋਈ ਵਾਈ (ਰਕ੍ਸ਼ਕ) ਨਹੀਂ. ਵਾਈ ਸ਼ਬਦ ਦਾ ਅੱਗੇ ਪਿੱਛੇ ਅਨ੍ਵਯ ਹੈ. Footnotes: {1909} ੩ ਅਤੇ ੭ ਅਰਥਾਤ ਦਸ.
Mahan Kosh data provided by Bhai Baljinder Singh (RaraSahib Wale);
See https://www.ik13.com
|
|