Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaree. 1. ਕੁਰਬਾਨ, ਬਲਿਹਾਰ, ਸਦਕੇ। sacrifies. “ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥” ਗਉ ੧, ਸੋਹ ੧, ੧*:੨ (੧੨). 2. ਵਾਰਾਂ ਨਾਲ, ਸੂਰਜ ਆਦਿ ਗ੍ਰਹਾਂ ਦੇ ਆਧਾਰ ਤੇ ਸਮੇਂ ਦੀ ਇਕ ਇਕਾਈ, ਦਿਨਾਂ ਨਾਲ। day, unit of time measured by the movement of sun. “ਵਿਸੁਏ ਚਸਿਆ ਘੜਿਆ ਪਹਰਾ ਥਿਤੀ ਵਾਰੀ ਮਾਹੁ ਹੋਆ ॥” ਆਸਾ ੧, ਸੋਹ ੨, ੨:੧ (੧੨). 3. ਵਾਰ, ਵੇਰ, ਨੰਬਰ (ਅੰ. turn), ਕ੍ਰਮ। turn. “ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥” ਵਡ ੧, ਛੰਤ ੧, ੧:੩ (੫੬੬). (ਮਾਲਕ ਸਾਡੀ ਕਮਾਈ ਕਿਰਤ ਅਨੁਸਾਰ ਸਾਡੀ ਵਾਰੀ ਕਢਦਾ ਹੈ (ਜਨਮ ਦਿੰਦਾ ਹੈ) “ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥” ਰਾਮ ੧, ਓਅੰ ੪੪:੨ (੯੩੬) “ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥” ਸਲੋ ਫਰ, ੪੭:੨ (੧੩੮੦).
|
SGGS Gurmukhi-English Dictionary |
1. in turn. 2. by days. 3. expression of sacrifice/ intense devotion/ greatfulness, expression of great respect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. turn, chance.
|
Mahan Kosh Encyclopedia |
ਦੇਖੋ- ਬਾਰੀ। 2. ਨੰਬਰ. ਕ੍ਰਮ. “ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ” (ਓਅੰਕਾਰ) 3. ਕ਼ੁਰਬਾਨ. ਬਲਿਹਾਰ. “ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ!” (ਗਉ ਮਃ ੪) 4. ਵਾਰ. ਬੇਰ. ਦਫਹ. “ਵਾਰੀ ਇਕ, ਧਰ ਦ੍ਵੈ ਤਰਵਾਰੀ.” (ਗੁਪ੍ਰਸੂ) 5. ਵਾਰਣ ਕੀਤੀ. ਰੋਕੀ. ਹਟਾਈ. “ਵਾਰੀ ਸਤ੍ਰੁਸੈਨ ਬਲਵਾਰੀ.” (ਗੁਪ੍ਰਸੂ) 6. ਵਾਰਿ. ਜਲ. ਦੇਖੋ- ਵਾਰੀਧਰ। 7. ਵਾਲੀ. ਵਾਨ. “ਧੁਨਿ ਸੁਖਵਾਰੀ.” (ਗੁਪ੍ਰਸੂ) “ਆਈ ਸ਼੍ਯਾਮਲ ਵਾਰੀ ਵਾਰੀ.” (ਗੁਪ੍ਰਸੂ) ਸ਼੍ਯਾਮ ਪਾਣੀ ਵਾਲੀ ਯਮੁਨਾ। 8. ਸੰ. ਹਾਥੀਆਂ ਦੇ ਬੰਨ੍ਹਣ ਦੀ ਥਾਂ। 9. ਹਾਥੀ ਬੰਨ੍ਹਣ ਦੀ ਜੰਜੀਰੀ। 10. ਛੋਟੀ ਗਾਗਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|