Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaar ⒤. 1. ਵਿਚਾਰ ਕਰਨ ਵਿਚ ਭਾਵ ਵਿਚਾਰਨ ਦੀ। delibration. “ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥” ਜਪੁ ੩੩:੫ (7). 2. ਵਿਚਾਰ ਕਰਨ ਨਾਲ, ਵਿਚਾਰ ਦੁਆਰਾ, ਵਿਚਾਰ ਰਾਹੀਂ। deliberating. “ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥” ਸਿਰੀ ੧, ੧੬, ੧:੧ (੨੦) “ਸਿਖੀ ਸਿਖਿਆ ਗੁਰ ਵੀਚਾਰਿ ॥” ਆਸਾ ੧, ਵਾਰ ੫ ਸ, ੧, ੨:੧੩ (੪੬੫). 3. ਖਿਆਲ ਨਾਲ। thought. “ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥” ਸਿਰੀ ੧, ਅਸ ੧, ੭:੧ (੫੩) “ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥” ਆਸਾ ੧, ਵਾਰ ੬ ਸ, ੧, ੧:੭ (੪੬੬). 4. ਵਿਚਾਰ ਕੇ, ਸੋਚ ਕੇ। thinking. “ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥” ਸਿਰੀ ੧, ਅਸ ੬, ੩:੧ (੫੬) “ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥” ਧਨਾ ੧, ੨, ੧*:੧ (੬੬੦). 5. ਵਿਚਾਰ ਨੂੰ। thought. “ਸੁਣਿ ਮਨ ਮੇਰੇ ਸਬਦੁ ਵੀਚਾਰਿ ॥” ਗਉ ੩, ੩੧, ੧*:੧ (੧੬੧). 6. ਉਪਦੇਸ਼ ਰਾਹੀਂ। through. “ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥” ਆਸਾ ੩, ਅਸ ੩੬, ੯:੧ (੪੩੦) “ਜਾ ਕੀ ਭਗਤਿ ਕਰਹਿ ਜਨ ਪੂਰੈ ਮੁਨਿ ਜਨ ਸੇਵਹਿ ਗੁਰ ਵੀਚਾਰਿ ॥” ਗੂਜ ੧, ੨, ੧*:੨ (੪੮੯). 7. ਵਿਚਾਰੋ। delebrate. “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥” ਸੋਰ ੪, ਵਾਰ ੧੦ ਸ, ੩, ੨:੧ (੬੪੬) “ਗੁਰ ਕਾ ਸਬਦੁ ਵੀਚਾਰਿ ਜੋਗੀ ॥” ਰਾਮ ੧, ੧੧, ੩:੧ (੮੭੯). 8. ਸਮਝੋ, ਜਾਣੋ। learn, understand. “ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥” ਰਾਮ ੧, ਅਸ ੧, ੧*:੨ (੯੦੨) “ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥” ਰਾਮ ੧, ਅਸ ੧, ੧*:੨ (੯੦੨). 9. ਵਿਚਾਰਵਾਨ, ਗਿਆਨੀ। learned. “ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥” ਤੁਖਾ ੧, ਛੰਤ ੬, ੨:੫ (੧੧੧੩).
|
SGGS Gurmukhi-English Dictionary |
1. on delibrating/ thinking, in conclusion. 2. in delibration. 3. think, delibrate! 4. thinker, deliberator.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿਚਾਰ ਕਰਕੇ. ਵਿਵੇਕ ਦ੍ਵਾਰਾ. “ਵੀਚਾਰਿ ਮਾਰੈ, ਤਰੈ ਤਰੈ.” (ਧਨਾ ਛੰਤ ਮਃ ੧) 2. ਵਿਸਾਰ ਵਿਚ. “ਜੋਰੁ ਨ ਸੁਰਤੀ ਗਿਆਨਿ ਵੀਰਾਹਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|