Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagʰan. 1. ਗੂੜ੍ਹੀ, ਗਾੜ੍ਹੀ, ਸੰਘਣੀ। 2. ਬਹੁਤ, ਅਧਿਕ ਮਾਤਰਾ ਵਿਚ (ਮਹਾਨ ਕੋਸ਼ ਇਥੇ ‘ਸਘਨ’ ਦੇ ਅਰਥ ਵਾਜਿਆਂ ਸਹਿਤ ਕਰਦਾ ਹੈ)। 1. dense, thick; exceedingly, abundant. 2. good many, in great number. ਉਦਾਹਰਨਾ: 1. ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥ Raga Goojree 5, 30, 1:1 (P: 502). ਸਘਨ ਬਾਸ ਕੂਲੇ ॥ (ਕੋਮਲ ਬ੍ਰਿਛਾਂ ਵਿਚ ਸੰਘਣੀ ਵਾਸ਼ਨਾ ਹੈ). Raga Basant 5, 18, 1:1 (P: 1185). ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ (ਸੰਘਣੀ). Funhe, Guru Arjan Dev, 10:3 (P: 1362). 2. ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥ Salok, Kabir, 112:1 (P: 1370).
|
SGGS Gurmukhi-English Dictionary |
dense, in abundance, thickly, lots of, in great number.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੰਘਣਾ. ਗਾੜ੍ਹਾ. ਦੇਖੋ- ਘਨ 11. “ਅਹੰਬੁਧਿ ਬਹੁ ਸਘਨ ਮਾਇਆ.” (ਗੂਜ ਮਃ ੫) 2. ਘਨ (ਬਾਜਾ) ਸਹਿਤ. “ਹੈ ਗੈ ਬਾਹਨ ਸਘਨ ਘਨ.” (ਸ. ਕਬੀਰ) ਦੇਖੋ- ਘਨ ੨। 3. ਬੱਦਲ ਸਹਿਤ. ਦੇਖੋ- ਘਨ ੧. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|