Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sach⒰. 1. ਮਿਥਿਆ ਦੇ ਉਲਟ, ਵਾਸਤਵ। 2. ਸਚ ਰੂਪ ਪ੍ਰਭੂ। 3. ਸਥਿਰ ਰਹਿਣ ਵਾਲਾ, ਸਦੀਵ, ਸਚ। 4. ਚੰਗੀ। 5. ਸਚਾਈ। 6. ਅਸਲ, ਸਚਾ। 7. ਅਨੰਦ (ਕੇਵਲ ਮਹਾਨਕੋਸ਼) (ਦਰਪਣ, ਨਿਰਣੈ, ਸੰਥਿਆ ਇਸ ਦੇ ਅਰਥ ‘ਸਚ ਸਰੂਪ ਪ੍ਰਭੂ’ ਹੀ ਕਰਦੇ ਹਨ)। 8. ਕਬੂਲ, ਸਫਲ (ਭਾਵ) (ਤੇਰੀ ਵਲੋਂ ਸਚੇ ਦੀ ਸਚੀ ਸੇਵਾ(ਆਪਣੇ) ਆਪ ਹੁੰਦੀ ਰਹੇਗੀ ‘ਸੰਥਿਆ’ ਪਰ ‘ਸਚੁ’ ਦੇ ਅਰਥ ‘ਸਚਮੁੱਚ’ ਦਿੱਤੇ ਹਨ। ‘ਸਚਮੁੱਚ ਤੇਰੀ ਸੇਵਾ ਸੱਚੇ ਦੇ ਦਰ ਤੇ ਕਬੂਲ ਹੋਵੇਗੀ। (ਸ਼ਬਦਾਰਥ, ਦਰਪਣ) ਹੇ ਸਚੇ (ਇਹੋ) ਸਚਰੂਪ ਤੇਰੀ ਸੇਵਾ ਹੁੰਦੀ ਹੈ (ਨਿਰਣੈ)। 9. ਸਚ ਵਾਲਾ। 10. ਸਚ ਮੁਚ, ਅਸਲ ਵਿਚ। 11. ਨਿਸ਼ਚੇ ਕਰਕੇ। 1. antonym of delusion/falsehood, reality, truth; true, real. 2. Truth personified - The Lord. 3. true, eternal Truth, truth. 4. noble, truthful. 5. truthful and pious deed. 6. real, truthful, meaning. 7. bliss (only Mahan Kosh), (others) truth personified Lord. 8. effectual, accepted. 9. truthful. 10. real, true. 11. with faith, with confidence, truthfully. ਉਦਾਹਰਨਾ: 1. ਸਚੁ ਮਿਲਿਆ ਤਿਨ ਸੋਫੀਆਂ ਰਾਖਣ ਕਉ ਦਰਵਾਰੁ ॥ Raga Sireeraag 1, 5, 1:3 (P: 15). ਧੰਧਾ ਸਭੁ ਜਲਾਇ ਕੈ ਗੁਰਿ ਨਾਮੁ ਦੀਆ ਸਚੁ ਸੁਆਉ ॥ (ਅਸਲ) ਸਹੀ ਮਨੋਰਥ). Raga Sireeraag 5, 75, 1:2 (P: 43). 2. ਦੂਜਾ ਥਾਉ ਨ ਕੋ ਸੂਝੈ ਗੁਰ ਮੇਲੇ ਸਚੁ ਸੋਇ ॥ Raga Sireeraag 5, 90, 1:2 (P: 49). ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ Raga Sireeraag 1, 10, 4:2 (P: 18). ਮਨ ਰੇ ਸਚੁ ਮਿਲੈ ਭਉ ਜਾਇ ॥ Raga Sireeraag 1, 11, 1:1 (P: 18). 3. ਆਦਿ ਸਚੁ ਜੁਗਾਦਿ ਸਚ ॥ (ਹੋਂਦ ਵਾਲਾ). Japujee, Guru Nanak Dev, 1:1 (P: 1). 4. ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ (ਚੰਗੇ ਕਰਮਾਂ ਕਰਕੇ). Raga Sireeraag 1, 12, 2:2 (P: 18). ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ Sava-eeay of Guru Ramdas, Nal-y, 8:3 (P: 1399). 5. ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥ (ਸਚਾਈ ਤੇ ਪਰਹੇਜ਼ਗਾਰੀ ਵਾਲੀ ਕਰਣੀ). Raga Sireeraag 3, 35, 1:2 (P: 26). 6. ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ (ਅਸਲੀ ਸਚਾ ਭੋਜਨ). Raga Gaurhee 5, Vaar 21, 1 (P: 323). 7. ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ Raga Sireeraag 1, 10, 4:1 (P: 18). 8. ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥ Raga Gaurhee 4, Vaar 16:5 (P: 310). 9. ਜੋ ਤਿਨਿ ਕੀਆ ਸੋ ਸਚੁ ਥੀਆ ॥ Raga Aaasaa 1, 14, 1:1 (P: 352). 10. ਮੂਏ ਕਉ ਸਚੁ ਰੋਵਹਿ ਮੀਤ ॥ (ਸਚਮੁੱਚ ਮਿੱਤਰ ਹੀ ਰੋਂਦੇ ਹਨ). Raga Aaasaa 1, Asatpadee 4, 5:1 (P: 413). ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥ (ਸਚ ਜਾਣੋ, ਸਚਮੁੱਚ ਹੀ). Raga Goojree 5, Vaar 11, Salok, 5, 1:2 (P: 520). 11. ਏਕੁ ਬੁਰਾ ਭਲਾ ਸਚੁ ਏਕੈ ॥ Raga Raamkalee 1, Asatpadee 4, 8:1 (P: 905). ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥ Raga Raamkalee, Guru Nanak Dev, Sidh-Gosat, 24:3 (P: 940). ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ (ਕਰਤੇ ਨੇ ਨਿਸਚੇ ਕਰਕੇ ਉਸ ਐਲਾਨ ਦੀ ਪੁਸ਼ਟੀ ਕਰ ਦਿਤੀ). Raga Raamkalee, Balwand & Sata, Vaar 3:4 (P: 967).
|
SGGS Gurmukhi-English Dictionary |
1. reality, truth (antonym of delusion/ falsehood). 2. God. 3. real, true, stable, permanent, eternal. 4. truthful, upright, genuine. 5. truthfully. 6. Naam
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਚ. ਨਾਮ/n. ਸਤ੍ਯ. ਝੂਠ ਦਾ ਅਭਾਵ. “ਸਚੁ ਤਾਪਰ ਜਾਣੀਐ, ਜਾ ਰਿਦੈ ਸਚਾ ਹੋਇ” (ਵਾਰ ਆਸਾ) 2. ਆਨੰਦ. “ਸਚੁ ਮਿਲੈ ਸਚੁ ਊਪਜੈ.” (ਸ੍ਰੀ ਮਃ ੧) “ਜਿਹ ਪ੍ਰਸਾਦਿ ਸਚੁ ਹੋਇ.” (ਨਾਪ੍ਰ) 3. ਸਤ੍ਯਰੂਪ ਕਰਤਾਰ. “ਆਦਿ ਸਚੁ ਜੁਗਾਦਿ ਸਚੁ.” (ਜਪੁ) 4. ਵਿ. ਸ਼ੁਚਿ. ਪਵਿਤ੍ਰ. “ਮਨ ਮਾਂਜੈ ਸਚੁ ਸੋਈ.” (ਧਨਾ ਛੰਤ ਮਃ ੧) 5. ਦੇਖੋ- ਸੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|