| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sajaṇ⒰. 1. ਮਿਤਰ, ਸਨੇਹੀ; ਹਰਿ ਰੂਪ। 2. ਭਲਾ ਪੁਰਸ਼। 3. ਪਿਆਰਾ (ਪਤੀ ਪ੍ਰਭੂ)। 1. friend, acquaintance; replica of the Lord. 2. noble person/soul. 3. beloved (the Lord). ਉਦਾਹਰਨਾ:
 1.  ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨ ॥ (ਹਰਿ ਦਾ ਮਿਤਰ). Raga Sireeraag 1, 19, 4:2 (P: 21).
 ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੇ ॥ (ਹਰਿ ਰੂਪ). Raga Aaasaa 4, Chhant 21, 3:4 (P: 452).
 2.  ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥ Raga Soohee 4, Asatpadee 2, 5:1 (P: 758).
 3.  ਸੁਣਿ ਸਾ ਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ॥ ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ॥ (ਪਿਆਰਾ ਪ੍ਰਭੂ). Raga Gaurhee 4, Vaar 5, Salok, 4, 1:2 (P: 302).
 ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥ (ਮੇਰਾ ਪਿਆਰਾ). Raga Sorath 4, Vaar 5, Salok, 3, 2:1 (P: 644).
 | 
 
 | SGGS Gurmukhi-English Dictionary |  | 1. friend(s). 2. friend (beloved) God. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਸਜਣ) ਸ਼ੋਭਾ (ਸ਼੍ਰਿੰਗਾਰ) ਸਹਿਤ ਹੋਣਾ। 2. ਵਿ. ਸਤ੍-ਜਨ. ਭਲਾ ਆਦਮੀ. ਨੇਕ ਜਨ. ਸੱਜਨ। 3. ਕੁਲੀਨ। 4. ਨਾਮ/n. ਮਿਤ੍ਰ. “ਸਜਣੁ ਸਤਿਗੁਰੁ ਪੁਰਖ ਹੈ.” (ਸ੍ਰੀ ਮਃ ੪). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |