Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫ⒤. 1. ਸਚ, ਸਚੀ ਗਲ। 2. ਸਚੀ, ਅਸਲ, ਸਚਾ। 3. ਸਦਾ ਸਥਿਰ ਰਹਿਣ ਵਾਲਾ, ਅਟਲ। 4. ਨਿਸਚੇ ਕਰਕੇ, ਵੇਖੋ ‘ਸਤ’। 5. ਸਦ, ਨੇਕ। 6. ਸਚਾ ਪ੍ਰਭੂ। 7. ਸਿਧੀ। 8. ਸ਼ਰਧਾ ਨਾਲ (ਭਾਵ) ਅਸਲ ਭਾਵਨਾ ਨਾਲ। 9. ਸਚੀ ਮੁਚੀ। 1. true, truthful, real. 2. true, truth, real. 3. eternal. 4. for certain, avowedly, surely. 5. truthful, good, noble. 6. true God, eternal Lord. 7. realization, attainment, spiritual poqwer. 8. with faith, sincerely. 9. in reality, sincerely. ਉਦਾਹਰਨਾ: 1. ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ (ਸਚੀ ਭਾਵਨਾ). Raga Gaurhee 3, Chhant 5, 1:3 (P: 246). ਉਦਾਹਰਨ: ਤਿਸ ਕਾ ਨਾਮੁ ਸਤਿ ਰਾਮਦਾਸੁ ॥ (ਅਸਲ, ਸਚਾ). Raga Gaurhee 5, Sukhmanee 9, 6:2 (P: 275). ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥ Raga Aaasaa 5, 125, 3:2 (P: 402). 2. ਸਤਿ ਸੁਹਾਣੁ ਸਦਾ ਮਨਿ ਚਾਉ ॥ Japujee, Guru Nanak Dev, 21:8 (P: 4). ਹਰਿ ਧਿਆਵਹੁ ਹਰਿ ਪ੍ਰਭ ਸਤਿ ॥ (ਸਚ ਸਰੂਪ). Raga Sireeraag 1, Vannjaaraa 1, 5:1 (P: 82). ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥ Raga Gaurhee 5, Baavan Akhree, 50ਸ:1 (P: 260). ਸਾਰ ਭੂਤ ਸਤਿ ਹਰਿ ਕੋ ਨਾਉ ॥ (ਸਚਾਈ ‘ਹਰਿ ਨਾਮ’ ਹੈ). Raga Gaurhee 5, Sukhmanee 19, 6:9 (P: 289). ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥ Raga Aaasaa, Kabir, 16, 4:2 (P: 480). 3. ਸਤਿ ਸਤਿ ਸਤਿ ਪ੍ਰਭੁ ਸੋਈ ॥ Raga Maajh 5, 53, 4:1 (P: 104). ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਅਟਲ). Raga Gaurhee 4, Vaar 14, Salok, 4, 2:7 (P: 308). 4. ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥ (ਨਿਸਚੇ ਕਰਕੇ). Raga Maajh 3, Asatpadee 9, 7:3 (P: 114). ਜਾਨੁ ਸਤਿ ਕਰਿ ਹੋਇਗੀ ਮਾਟੀ ॥ Raga Aaasaa 5, 14, 1:2 (P: 374). 5. ਕਰਿ ਮਨ ਮੇਰੇ ਸਤਿ ਬਿਉਹਾਰ ॥ (ਚੰਗਾ ਸਦ). Raga Gaurhee 5, Sukhmanee 14, 2:2 (P: 281). 6. ਸਤਿ ਮਾਹਿ ਲੇ ਸਤਿ ਸਮਾਇਆ ॥ Raga Raamkalee 5, 25, 1:4 (P: 890). 7. ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨ ਸਤਿ ਪਾਣੀ ਜੰਤ ਫਿਰਹਿ ॥ Raga Raamkalee 3, Vaar 12, Salok, 1, 1:1 (P: 952). 8. ਤਿਸੁ ਗੁਰ ਕਉ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ ਤਿਸੁ ਪੁੰਨ ਕੀ ਫਿਰਿ ਤੋਟਿ ਨ ਆਵੈ ॥ Raga Malaar 4, 4, 4:2 (P: 1264). 9. ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ ॥ Sava-eeay of Guru Angad Dev, 5:5 (P: 1391).
|
SGGS Gurmukhi-English Dictionary |
1. reality, truth (antonym of delusion/ falsehood). 2. God. 3. real, true, stable, permanent, eternal. 4. truthful, upright, genuine. 5. spirituality. 6. of/in/as truth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. truth; God; adj. true.
|
Mahan Kosh Encyclopedia |
ਨਾਮ/n. ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ- ਸਤ ਅਤੇ ਸਤ੍ਯ ਸ਼ਬਦ. ਸਤ੍ਯਰੂਪ ਪਾਰਬ੍ਰਹਮ. ਵਾਹਗੁਰੂ. “ਸਤਿਨਾਮੁ ਕਰਤਾਪੁਰਖੁ.” (ਜਪੁ) 2. ਸੱਚ. ਮਿਥ੍ਯਾ ਦੇ ਵਿਰੁੱਧ. “ਆਪਿ ਸਤਿ, ਕੀਆ ਸਭ ਸਤਿ.” (ਸੁਖਮਨੀ) 3. ਸ਼੍ਰੱਧਾ. ਵਿਸ਼੍ਵਾਸ. “ਤਿਸੁ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ.” (ਮਲਾ ਮਃ ੪) 4. ਵਿ. ਸਦ. ਉੱਤਮ. “ਦੂਰ ਕਰੈ ਸਤਿਬੈਦ ਰੋਗ ਸੰਨਿਪਾਤ ਕੋ.” (ਕ੍ਰਿਸਨਾਵ) 5. ਨਾਮ/n. ਸੱਤਾ. ਸ਼ਕਤਿ. “ਗੁਰੁਮਤਿ ਸਤਿ ਕਰ ਚੰਚਲ ਅਚਲ ਭਏ.” (ਭਾਗੁ ਕ) 6. ਯਥਾਰਥ ਗ੍ਯਾਨ. ਅਸਲੀਅਤ ਦੀ ਸਮਝ. “ਨਾ ਸਤਿ ਮੂਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ.” (ਮਃ ੧ ਵਾਰ ਰਾਮ ੧) 7. ਵ੍ਯ. ਯਥਾਰਥ. ਸਹੀ. ਠੀਕ. “ਜੋ ਕਿਛੁ ਕਰੇ ਸਤਿ ਕਰਿ ਮਾਨਹੁ.” (ਸਾਰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|