Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarmaa. ਲਜਾ। modesty, honour. ਉਦਾਹਰਨ: ਸਰਣਿ ਪਰੇ ਕੀ ਰਾਖਹੁ ਸਰਮਾ ॥ Raga Aaasaa 5, So-Purakh, 4, 2:4 (P: 12).
|
SGGS Gurmukhi-English Dictionary |
modesty, honor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਦੇਵਸ਼ੁਨੀ. ਰਿਗਵੇਦ ਵਿੱਚ ਇਹ ਇੰਦ੍ਰ ਦੀ ਕੁੱਤੀ ਲਿਖੀ ਹੈ. ਯਮਰਾਜ ਪਾਸ ਜੋ ਦੋ ਕੁੱਤੇ ਚਾਰ ਚਾਰ ਅੱਖਾਂ ਵਾਲੇ ਚਿਤਕਬਰੇ ਸਾਰਮੇਯ ਨਾਉਂ ਦੇ ਹਨ{292}, ਇਹ ਉਨ੍ਹਾਂ ਦੀ ਮਾਂ ਹੈ। 2. ਕੁੱਤੀ ਮਾਤ੍ਰ ਵਾਸਤੇ ਭੀ ਸਰਮਾ ਸ਼ਬਦ ਵਰਤੀਦਾ ਹੈ. “ਹੋਇ ਗਈ ਸਰਮਾ ਤਨ ਤੂਰਨ.” (ਨਾਪ੍ਰ) 3. ਸੈਲੂਸ਼ ਗੰਧਰਵ ਦੀ ਪੁਤ੍ਰੀ ਅਤੇ ਵਿਭੀਸ਼ਣ ਦੀ ਇਸਤ੍ਰੀ, ਜੋ ਅਸ਼ੋਕਵਾਟਿਕਾ ਵਿੱਚ ਸੀਤਾ ਦੀ ਰਾਖੀ ਲਈ ਛੱਡੀ ਹੋਈ ਸੀ ਅਤੇ ਸੀਤਾ ਦਾ ਹਿਤ ਚਾਹੁਣ ਵਾਲੀ ਸੀ. ਵਾਲਮੀਕ ਦੇ ਉੱਤਰ ਕਾਂਡ ਸਰਗ ੧੨ ਵਿੱਚ ਲੇਖ ਹੈ ਕਿ ਸਰਮਾ ਨਾਮ ਹੋਣ ਦਾ ਇਹ ਕਾਰਣ ਹੈ ਕਿ ਜਦ ਇਹ ਕਨ੍ਯਾ ਮਾਨਸਰੋਵਰ ਦੇ ਕਿਨਾਰੇ ਜੰਮੀ ਤਦ ਭਾਰੀ ਵਰਖਾ ਕਰਕੇ ਸਰੋਵਰ ਉਛਲ ਚਲਿਆ, ਇਸ ਦੀ ਮਾਤਾ ਨੇ ਰੋਕੇ ਆਖਿਆ, ਹੇ ਸਰ! ਮਾ (ਮਤ) ਵਧੋ. “ਉਤ ਤ੍ਰਿਜਟੀ ਸਰਮਾ ਸਹਿਤ ਸੁਨਹਿਂ ਸੀਯ ਕੀ ਬਾਤ.” (ਹਨੂ) 4. ਅਗਨਿਪੁਰਾਣ ਅਤੇ ਭਾਗਵਤ ਵਿੱਚ ਸਰਮਾ ਦਕ੍ਸ਼ ਦੀ ਇੱਕ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ ਲਿਖੀ ਹੈ, ਜੋ ਜੰਗਲੀ ਜੀਵਾਂ ਦੀ ਮਾਂ ਹੈ। 5. ਦਸਮਗ੍ਰੰਥ ਵਿੱਚ ਤਰੰਗ (ਮੌਜ) ਦਾ ਨਾਉਂ ਸਰਮਾ ਆਇਆ ਹੈ. ਇਸ ਦਾ ਮੂਲ ਸੰ. सरिमन् ਹੈ, ਜਿਸ ਦਾ ਅਰਥ ਪਵਨ ਅਤੇ ਗਤਿ ਹਨ. “ਸੇਤ ਸਰੋਵਰ ਹੈ ਅਤਿ ਹੀ ਤਿਹ ਮੇ ਸਰਮਾ ਸਸਿ ਸੀ ਦਮਕਾਈ.” (ਕ੍ਰਿਸਨਾਵ) 6. ਸੰ. शर्मन्. ਪਨਾਹ. ਓਟ। 7. ਘਰ. ਮਕਾਨ। 8. ਆਨੰਦ। 9. ਬ੍ਰਾਹਮਣ ਦੀ ਅੱਲ, ਜੋ ਨਾਮ ਦੇ ਪਿੱਛੇ ਲਗਦੀ ਹੈ, ਯਥਾ- ਦੇਵਦੱਤ ਸ਼ਰਮਾ ਆਦਿ. Footnotes: {292} ਦੇਖੋ- ਰਿਗਵੇਦ, ਮੰਡਲ ੧੦, ਸੂਕ੍ਤ ੧੪, ਮੰਤ੍ਰ ੧੧.
Mahan Kosh data provided by Bhai Baljinder Singh (RaraSahib Wale);
See https://www.ik13.com
|
|