Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saras. 1. ਸਹਿਤ ਰਸ ਦੇ, ਆਨੰਦ ਦਾਇਕ। 2. ਖੁਸ਼ ਹੋ, ਖਿੜਨਾ। 1. sweet, pleasant. 2. be happy, delightful. ਉਦਾਹਰਨਾ: 1. ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927). 2. ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ Raga Tukhaaree 1, Baarah Maahaa, 9:1 (P: 1108).
|
SGGS Gurmukhi-English Dictionary |
delightful, pleasant, happy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj. juicy, watery, fresh, palatable, delicious, sweet, luscious pleasing, attractive. (2) v. form. Nominative of ਸਰਸਣਾ.
|
Mahan Kosh Encyclopedia |
ਸੰ. ਵਿ. ਸ-ਰਸ. ਰਸ (ਜਲ) ਸਹਿਤ. ਸਜਲ। 2. ਕਾਵ੍ਯ ਦੇ ਨੌ ਰਸਾਂ ਸਹਿਤ। 3. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। 4. ਆਨੰਦ ਸਹਿਤ. ਆਨੰਦ ਦਾਇਕ. “ਰੁਤ ਆਈਲੇ ਸ ਰਸ ਬਸੰਤ ਮਾਹ.” (ਬਸੰ ਮਃ ੧) “ਗਾਵਹਿਂ ਸ ਰਸ{285} ਬਸੰਤ ਕਮੋਦਾ.” (ਰਾਗਮਾਲਾ) 5. ਸੰ. सदृश- ਸਦ੍ਰਿਸ਼. ਤੁੱਲ. ਜੇਹਾ. “ਆਪਨ ਸਰਸ ਕੀਅਉ ਨ ਜਗਤ ਕੋਈ.” (ਸਵੈਯੇ ਮਃ ੪ ਕੇ) 6. ਸੰ. सहर्ष- ਸਹਰਸ਼. ਖ਼ੁਸ਼. ਪ੍ਰਸੰਨ. “ਸਿਖ ਸੰਤ ਸਭਿ ਸਰਸੇ ਹੋਏ.” (ਸੋਰ ਮਃ ੫) 7. ਪ੍ਰਾ. ਅਧਿਕ. ਜਾਦਾ. ਬਹੁਤ। 8. ਛੱਪਯ ਦਾ ਇੱਕ ਭੇਦ, ਜਿਸ ਵਿੱਚ ੩੬ ਗੁਰੁ ਅਤੇ ੮੦ ਲਘੁ ਹੁੰਦੇ ਹਨ. Footnotes: {285} ਅਰਥਗ੍ਯਾਨ ਰਹਿਤ ਪਾਠੀਏ ਸਰਸ ਅਤੇ ਸ ਰਸ ਵਿੱਚ ਭੇਦ ਨਹੀਂ ਕਰ ਸਕਦੇ.
Mahan Kosh data provided by Bhai Baljinder Singh (RaraSahib Wale);
See https://www.ik13.com
|
|