Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sasaṫ. ਸਸਤੀ (ਸ਼ਬਦਾਰਥ, ਛਾਏ ਸੰਥਿਆ, ਦਰਪਣ), (ਸੰ.) ਪ੍ਰਸੰਸਾਯੋਗ, ਪ੍ਰਸੰਸਿਤ। cheap, low priced; commendable, appreciable. ਉਦਾਹਰਨ: ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥ Raga Aaasaa 5, 125, 1:2 (P: 402).
|
SGGS Gurmukhi-English Dictionary |
low priced, invaluable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. cheapness, fall in prices, depression.
|
Mahan Kosh Encyclopedia |
ਵਿ. ਸਸਤਾ. ਦੇਖੋ- ਸਹਘਾ। 2. ਸੰ. शस्त- ਸ਼ਸ੍ਤ. ਪ੍ਰਸ਼ੰਸਿਤ. ਸਲਾਹਿਆ. ਲਾਇਕ ਤਾਰੀਫ਼. “ਸਸਤ ਵਖਰ ਤੂੰ ਘਿੰਨਹਿ ਨਾਹੀ.” (ਆਸਾ ਮਃ ੫) ਭਾਵ- ਉੱਤਮ ਵਪਾਰ ਨਹੀਂ ਕਰਦਾ। 3. ਪ੍ਰਸੰਨ. ਖ਼ੁਸ਼। 4. ਕੱਟਿਆ ਹੋਇਆ. ਟੁਕੜੇ ਟੁਕੜੇ ਕੀਤਾ। 5. ਫ਼ਾ. [شصت] ਸ਼ਸ੍ਤ. ਸੱਠ. ਸ਼ਸ਼੍ਟਿ. ਦੇਖੋ- ਅੰ. Sixty। 6. ਉਹ ਅੰਗੂਠੀ, ਜੋ ਅਕਬਰ ਪਾਤਸ਼ਾਹ ਵੱਲੋਂ “ਦੀਨ ਇਲਾਹੀ” ਮੰਨਣ ਵਾਲਿਆਂ ਨੂੰ ਦਿੱਤੀ ਜਾਂਦੀ ਸੀ. ਦੇਖੋ- Vincent Smith’s “Akbar.” p. 217. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|