Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhaj⒤. 1. ਬ੍ਰਹਮ ਗਿਆਨ। 2. ਅਨੰਦ, ਸ਼ੋਕ ਦਾ ਅਭਾਵ, ਬੇਫਿਕਰੀ। 3. ਪ੍ਰਭੂ, ਕਰਤਾਰ (‘ਸਹਜਿ’ ਦੇ ਅਰਥ ‘ਮਹਾਨਕੋਸ਼’ ਵਿਚ ਪ੍ਰਭੂ, ਕਰਤਾਰ ਦੇ ਕੀਤੇ ਗਏ ਹਨ)। 4. ਨਿਰਯਤਨ, ਸੁਤੇ ਹੀ, ਆਪ ਮੁਹਾਰੇ, ਸੁਭਾਵਿਕ। 5. ਅਸਾਨੀ ਨਾਲ, ਸੁਖਾਲੇ। 6. ਤੁਰੀਆ ਅਵਸਥਾ, ਪੂਰਨ ਗਿਆਨ/ਟਿਕਾਉ/ਅਡੋਲਤਾ/ਆਤਮਕ ਅਡੋਲਤਾ ਵਾਲੀ ਅਵਸਥਾ। 7. ਸਹ+ਜ, ਜੋ ਨਾਲ ਹੀ ਉਪਜੇ, ਕੁਦਰਤੀ। 8. ਨਿਸ਼ਕਾਮ ਪ੍ਰੇਮ, ਉਹ ਪਿਆਰ ਜਿਸ ਵਿਚ ਸਰੀਰਕ ਚੇਸ਼ਟਾ ਨਾ ਹੋਵੇ। 9. ਧੀਰੇ ਧੀਰੇ, ਸਹਿਜ ਨਾਲ, ਧੀਰਜ ਨਾਲ। 1. divine knowledge; divine. 2. tranquility, peace of mind. 3. Supreme Lord; celestial bliss. 4. effortless, spontaneous. 5. easily, without much effort, conveniently. 6. blissful state of mind; celestial bliss, supreme bliss. 7. which originate with birth, natural. 8. platonic love, selfless love. 9. gradually, patiently. ਉਦਾਹਰਨਾ: 1. ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਆਧਾਰਿ ॥ Raga Sireeraag 1, Asatpadee 12, 3:2 (P: 61). ਕੋਕਿਲ ਹੋਵਾਂ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ Raga Gaurhee 1, 19, 2:1 (P: 157). 2. ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥ Raga Gaurhee 5, 159, 3:2 (P: 214). 3. ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥ Raga Sireeraag 3, Asatpadee 23, 3:1 (P: 68). 4. ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥ Raga Maajh 3, Asatpadee 31, 1:2 (P: 128). ਨਾਨਕ ਨਾਮੁ ਨ ਛੋਡੈ ਸਾਧਨ ਨਾਮਿ ਸਹਜਿ ਸਮਾਣੀਆ ॥ Raga Gaurhee 1, Chhant 1, 2:6 (P: 242). ਨਾਨਕ ਸਹਜਿ ਭਾਇ ਗੁਣ ਗਾਇ ॥ Raga Dhanaasaree 1, Asatpadee 2, 8:4 (P: 686). ਉਦਾਹਰਨ: ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥ Raga Raamkalee 1, Oankaar, 2:1 (P: 930). 5. ਸਹਜਿ ਸੁਖਿ ਸੋਈਐ ਹਾਂ ॥ Raga Aaasaa 5, 162, 1:4 (P: 410). ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥ Raga Bilaaval 4, Chhant 1, 2:4 (P: 844). ਸਹਜਿ ਸਹਜਿ ਗੁਣ ਰਮੈ ਕਬੀਰੁ ॥ Raga Gaurhee, Kabir, 26, 3:2 (P: 328). 6. ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ॥ Raga Maajh 5, 42, 2:3 (P: 1067). 7. ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥ Asatpadee 1, Chhant 1, 2:1 (P: 436). ਉਦਾਹਰਨ: ਸਹਜਿ ਸੀਗਾਰ ਕਾਮਣਿ ਕਰਿ ਆਵੈ ॥ (ਕੁਦਰਤੀ ਸੁੰਦਰਤਾ ਵਾਲੀਏ). Raga Soohee 1, Asatpadee, 1, 2:1 (P: 750). 8. ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ Raga Soohee 1, Chhant 2, 1:3 (P: 764). 9. ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ Raga Sireeraag 1, 10, 2:2 (P: 17). ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ Raga Aaasaa, Kabir, 10, 1:2 (P: 478).
|
SGGS Gurmukhi-English Dictionary |
with natural tranquility/ without anxiety or mental agitation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਗ੍ਯਾਨ ਕਰਕੇ। 2. ਸ੍ਵਾਭਾਵਿਕ। 3. ਕ਼ੁਦਰਤੀ ਤੌਰ ਪੁਰ। 4. ਸਹਜ (ਬ੍ਰਹਮ) ਵਿੱਚ. “ਲਾਗੈ ਸਹਜਿ ਧਿਆਨੁ.” (ਜਪੁ) 4. ਸੁਸ਼ੀਲਤਾ (ਸਦਾਚਾਰ) ਦਾ. “ਸਹਜਿ ਸੀਗਾਰ ਕਾਮਣਿ ਕਰਿ ਆਵੈ.” (ਸੂਹੀ ਅ: ਮਃ ੧) 5. ਸ਼ਨੇ ਸ਼ਨੇ. ਹੌਲੀ ਹੌਲੀ. “ਸਹਜਿ ਪਕੈ ਸੋ ਮੀਠਾ.” (ਤੁਖਾ ਬਾਰਹਮਾਹਾ) 6. ਧੀਰਜ ਅਤੇ ਸ਼ਾਂਤਿ ਨਾਲ. “ਸਹਜਿ ਸਹਜਿ ਗੁਣ ਰਮੈ ਕਬੀਰਾ.” (ਗਉ ਕਬੀਰ) “ਬਾਬੀਹਾ ਤੂੰ ਸਹਿਜ ਬੋਲ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|