Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahee. 1. ਸਹੇਲੀ, ਸਖੀ। 2. ਬਿਨਾ ਸੰਸੇ, ਨਿਸਚੇ ਕਰਕੇ। 3. ਠੀਕ, ਯਥਾਰਥ, ਸਚ, ਨਿਸਚਿਤ। 4. ਨਿਰਣਾ। 5. ਸਾਹਮਣੇ। 6. ਸੁਖ ਸਾਂਦ ਨਾਲ, ਠੀਕ ਠਾਕ। 7. ਅਸਲ। 8. ਸਹਾਰੀ ਜਾਣੀ। 1. friend. 2. for sure, perfectly true, with faith. 3. correct, must, imminent. 4. established this truth; verdict, judgement. 5. defiance. 6. safe and sound, in tact. 7. right, correct. 8. endured, bore. ਉਦਾਹਰਨਾ: 1. ਸੋਈ ਸਹੀ ਸੰਦੇਹ ਨਿਵਾਰੈ ॥ Raga Gaurhee, Kabir, Baavan Akhree, 41:2 (P: 342). 2. ਹੈ ਤਉ ਸਹੀ ਲਖੈ ਜੇ ਕੋਈ ॥ Raga Gaurhee, Kabir, Baavan Akhree, 42:3 (P: 342). ਜਿਨਾ ਸਾਸਿ ਗਿਰਾਸਿ ਨ ਵਿਸਰੈ ਸੋ ਹਰਿ ਜਨ ਪੂਰੇ ਸਹੀ ਜਾਣਿ ॥ Raga Sorath Vaar 22:4 (P: 651). 3. ਵੰਞਾ ਞਾਣਹੁ ਦਿੜ੍ਰੁ ਸਹੀ ਬਿਨਸਿ ਜਾਤ ਏਹ ਹੇਤ ॥ Raga Gaurhee 5, Baavan Akhree, 26:1 (P: 255). ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ Raga Raamkalee, Vaar 13, Salok, 1, 2:1 (P: 953). ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥ Raga Gaurhee 5, Baavan Akhree, 26:4 (P: 255). ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥ Raga Vadhans 3, Alaahnneeaan 3, 1:2 (P: 584). ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥ Raga Sorath 9, 2, 1:2 (P: 631). 4. ਦੀਨ ਦਇਆਲ ਪ੍ਰੀਤਮ ਮਨਮੋਹਨ ਮਿਲਿ ਸਾਧਹ ਕੀਨੋ ਸਹੀ ॥ Raga Saarang 5, 109, 2:1 (P: 1225). ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥ Raga Tukhaareeਰ 4, Chhant 4, 6:2 (P: 1117). 5. ਟੂਟੈ ਨੇਹੁ ਕਿ ਬੋਲਹਿ ਸਹੀ ॥ (ਸਾਹਮਣੇ ਬੋਲਣ ਨਾਲ ਨੇਹੁ ਟੁੱਟ ਜਾਂਦਾ ਹੈ). Raga Raamkalee 1, Oankaar, 28:1 (P: 933). 6. ਸਹੀ ਸਲਾਮਤਿ ਘਰਿ ਲੈ ਆਇਆ ॥ Raga Aaasaa 5, 6, 3:4 (P: 372). ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ Raga Sorath 5, 65, 1:2 (P: 625). 7. ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥ Raga Saarang 5, 83, 2:2 (P: 1220). 8. ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥ Raga Saarang 5, 139, 1:1 (P: 1231).
|
SGGS Gurmukhi-English Dictionary |
correct, correctly, for sure, true, truthfully; safe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. signature, initials; female hare or rabbit. (2) adj. correct, accurate, right, true, authentic.
|
Mahan Kosh Encyclopedia |
ਪ੍ਰਾ. ਸਹੇਲੀ. ਸੰ. ਸਖੀ. “ਸਹੀਆਂ ਵਿਚਿ ਫਿਰੈ ਸੁਹੇਲੀ.” (ਸ੍ਰੀ ਛੰਤ ਮਃ ੪) “ਸੋਈ ਸਹੀ ਸੰਦੇਹ ਨਿਵਾਰੈ.” (ਗਉ ਬਾਵਨ ਕਬੀਰ) 2. ਸ਼ਸ਼ਕੀ. ਸਹੇ ਦੀ ਮਦੀਨ। 3. ਫ਼ਾ. [سہی] ਵਿ. ਸਿੱਧਾ. ਰਾਸ੍ਤ। 4. ਅ਼. [صحِیح] ਸਹ਼ੀਹ਼. ਕ੍ਰਿ. ਵਿ. ਬਿਨਾ ਸੰਸੇ. ਨਿਸ਼ਚੇ ਕਰਕੇ. “ਹੈ ਤਉ ਸਹੀ, ਲਖੈ ਜਉ ਕੋਈ.” (ਗਉ ਬਾਵਨ ਕਬੀਰ) “ਜਿਨੀ ਚਲਣੁ ਸਹੀ ਜਾਣਿਆ.” (ਵਡ ਮਃ ੩ ਅਲਾਹਣੀ) 5. ਠੀਕ. ਯਥਾਰਥ. “ਸੁਣੀਐ ਸਿਖ ਸਹੀ.” (ਮਃ ੧ ਵਾਰ ਰਾਮ ੧) “ਭਜਨ ਰਾਮ ਕੋ ਸਹੀ.” (ਸੋਰ ਮਃ ੯) 6. ਨਾਮ/n. ਨਿਰਣਾ. “ਮਿਲਿ ਸਾਧਹ ਕੀਨੋ ਸਹੀ.” (ਸਾਰ ਮਃ ੫) 7. ਹਸ੍ਤਾਕ੍ਸ਼ਰ. ਦਸ੍ਤਖ਼ਤ. “ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ.” (ਗੁਪ੍ਰਸੂ) 8. ਹਿਸਾਬ ਦੀ ਵਹੀ। 9. ਦੇਖੋ- ਸਹਨ. “ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ.” (ਜਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|