Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaree. 1. ਸ਼੍ਰੇਸ਼ਟ, ਉਤਮ। 2. ਨਰਦ। 3. ਸ੍ਰਿਸ਼ਟੀ। 4. ਸਾਰੇ, ਸਭ। 5. ਯਾਦ ਕਰੇ। 6. ਸੰਭਾਲੀ। 7. ਸਮਝਾਈ, ਦਸੀ, ਕਥੀ। 8. ਪਹੁੰਚਾਉਂਦਾ ਹੈ। 1. excellent, superb. 2. dice, chessman; play. 3. universe, whole world. 4. entire, whole. 5. remember, contemplate, meditate. 6. adopted. 7. explained, instructed. 8. conveyed. ਉਦਾਹਰਨਾ: 1. ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥ Raga Maajh 5, 46, 4:3 (P: 108). 2. ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥ Raga Maajh 3, Asatpadee 7, 7:2 (P: 113). ਆਪੇ ਪਾਸਾ ਆਪੇ ਸਾਰੀ ॥ (ਭਾਵ ਜੀਵ). Raga Maaroo 1, Solhaa 1, 5:2 (P: 1020). ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥ (ਖੇਡ). Salok, Kabir, 176:1 (P: 1373). 3. ਰਾਜੁ ਕਮਾਵੈ ਦਹ ਦਿਸ ਸਾਰੀ ॥ Raga Gaurhee 5, 71, 3:1 (P: 176). 4. ਕਰਿ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥ Raga Gaurhee 5, 161, 1:2 (P: 215). 5. ਹਰਿਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥ Raga Gaurhee 3, Chhant 1, 2:5 (P: 243). 6. ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥ Raga Aaasaa 1, Chhant 3, 3:3 (P: 437). ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥ Raga Soohee 5, Chhant 7, 2:2 (P: 781). 7. ਗੁਰ ਪੂਰੇ ਏਹ ਗਲ ਸਾਰੀ ॥ Raga Sorath 5, 80, 1:4 (P: 628). 8. ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ Raga Soohee 5, 56, 3:1 (P: 749). ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥ (ਪਹੁੰਚਾਈ). Raga Kaliaan 4, 2, 1:2 (P: 1319).
|
SGGS Gurmukhi-English Dictionary |
1. (f) whole, all, entire, everything. 2. mamaged, took care of; manages, takes care of. 3. care, upkeep. 4. superb, excellent, sublime. 5. information about, knowledge of, importance of, value of, essence of, insight. 6. chessman; play.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. all, entire, whole, complete, total, aggregate.
|
Mahan Kosh Encyclopedia |
ਵਿ. ਪੜਨਾਂਵ/pron. ਪੂਰੀ। 2. ਸਾਰਰੂਪ. “ਨਾਨਕ ਇਹੁ ਮਤਿ ਸਾਰੀ ਜੀਉ.” (ਮਾਝ ਮਃ ੫) 3. ਕਥਨ (ਬਯਾਨ) ਕੀਤੀ. “ਗੁਰੁ ਪੂਰੇ ਏਹ ਗਲ ਸਾਰੀ.” (ਸੋਰ ਮਃ ੫) 4. ਨਾਮ/n. ਸਾਰ. ਸੁਧ. ਖ਼ਬਰ. “ਅਪਨੀ ਇਤਨੀ ਕਛੂ ਨ ਸਾਰੀ.” (ਸਾਰ ਮਃ ੫) 5. ਦੇਖੋ- ਸਾਰਿ 2. “ਕਰਮ ਧਰਮ ਤੁਮ ਚਉਪੜ ਸਾਜਹੁ, ਸਤਿ ਕਰਹੁ ਤੁਮ ਸਾਰੀ.” (ਬਸੰ ਮਃ ੫) “ਆਪੇ ਪਾਸਾ ਆਪੇ ਸਾਰੀ.” (ਮਾਰੂ ਸੋਲਹੇ ਮਃ ੧) 6. ਬਾਜੀ. ਖੇਲ. “ਸਾਰੀ ਸਿਰਜਨਹਾਰ ਕੀ.” (ਸ. ਕਬੀਰ) 7. ਸਾੜ੍ਹੀ. ਓਢਨੀ. “ਡਾਰੇ ਸਾਰੀ ਨੀਲ ਕੀ.” (ਚਰਿਤ੍ਰ ੧੩੬) “ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ.” (ਕ੍ਰਿਸਨਾਵ) 8. ਸਾਲੀ. ਬਹੂ ਦੀ ਭੈਣ. “ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ.” (ਭਾਗੁ ਕ) “ਰਾਮੋ ਲਗਤ ਹੁਤੀ ਗੁਰੁ ਸਾਰੀ.” (ਗੁਪ੍ਰਸੂ) “ਸਾਰੀਆਂ ਸਾਰੀਆਂ ਆਇ ਪਿਖ੍ਯੋ.” (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। 9. ਸਾਰਿਕਾ. ਮੈਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|