Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Si-u. 1. ਸਮੇਤ, ਸਹਿਤ। 2. ਨਾਲ, ਸੰਗ। 3. ਕੋਲ, ਨੂੰ। 4. ਸ੍ਵੈ, ਆਪਣੀ। 5. ਸ਼ਿਵਜੀ। 1. along with. 2. with; towards; from. 3. to. 4. your own, self. 5. Shiva, a diety. ਉਦਾਹਰਨਾ: 1. ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ Japujee, Guru Nanak Dev, 27:3 (P: 6). ਉਦਾਹਰਨ: ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥ Raga Gaurhee 4, Vaar 3, Salok, 4, 2:1 (P: 310). 2. ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ Raga Gaurhee 1, Sohlay, 1, 3:2 (P: 12). ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ (ਪ੍ਰਤਿ). Raga Gaurhee 5, 73, 2:1 (P: 176). ਉਦਾਹਰਨ: ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥ (ਤੋਂ). Raga Gaurhee 5, 147, 1:1 (P: 195). 3. ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ Raga Dhanaasaree 1, 1, 1:1 (P: 660). ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ Raga Gaurhee 1, Asatpadee 2, 2:1 (P: 229). ਐਸੇ ਲੋਗਨ ਸਿਉ ਕਿਆ ਕਹੀਐ ॥ Raga Gaurhee, Kabir, 44, 1:1 (P: 332). 4. ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ Sava-eeay of Guru Angad Dev, 6:1 (P: 1392). 5. ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ Raga Raamkalee 5, Asatpadee 1, 1:2 (P: 913).
|
SGGS Gurmukhi-English Dictionary |
1. with, along with, to, towards; from. 2. for the sake of. 3. like this. 4. own self. 5. Lord Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵ੍ਯ. ਸਹ. ਸਾਥ. ਸੰਗ. “ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ.” (ਗਉ ਮਃ ੫) 2. ਸਮੇਤ. ਸਹਿਤ. “ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ.” (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। 3. ਪ੍ਰਤਿ. ਤੋਂ. ਸੇ. ਕੋਲ. “ਕੈ ਸਿਉ ਕਰੀ ਪੁਕਾਰ?” (ਧਨਾ ਮਃ ੧) “ਲਾਜੁ ਘੜੀ ਸਿਉ ਤੂਟਿ ਪੜੀ.” (ਗਉ ਕਬੀਰ) “ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ.” (ਭੈਰ ਅ: ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। 4. ਨਾਮ/n. ਸ਼ਿਵ. ਦੇਖੋ- ਮੰਡਿਤ। 5. ਸੰ. ਸ੍ਵ. ਪੜਨਾਂਵ/pron. “ਕਰਨ ਸਿਉ ਇਛਾ ਚਾਰਹ.” (ਸਵੈਯੇ ਮਃ ੨ ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ- ਇੰਦ੍ਰੀਆਂ ਦੇ ਅਧੀਨ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|