Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siḋʰ. 1. ਸਿਧੀ ਨੂੰ ਪ੍ਰਾਪਤ, ਸਿਧੀ ਵਾਲਾ, ਸ਼ਕਤੀ ਵਾਲਾ ਸੰਤ। 2. ਕਰਾਮਾਤਾਂ ਵਾਲੇ ਜੋਗੀ। 3. ਕਰਾਮਾਤੀ, ਸ਼ਕਤੀਆਂ, ਸਿਧੀਆਂ। 4. ਸਿੱਧੀ ਵਾਲੇ (ਵਾਹਿਗੁਰੂ)। 1. proficients, accomplished. 2. men of miracles, Yogis. 3. miracles. 4. adepts. ਉਦਾਹਰਨਾ: 1. ਸੁਣਿਐ ਸਿਧ ਪੀਰ ਸੁਰਿ ਨਾਥ ॥ Japujee, Guru Nanak Dev, 8:1 (P: 2). 2. ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥ Raga Sireeraag 1, Asatpadee 17, 2:2 (P: 64). ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ Raga Sireeraag 3, Asatpadee 21, 5:1 (P: 67). 3. ਜੋਗ ਗਿਆਨ ਸਿਧ ਸੁਖ ਜਾਨੇ ॥ Raga Gaurhee 5, 111, 3:2 (P: 202). 4. ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥ Raga Raamkalee 1, 6, 1:2 (P: 878).
|
Mahan Kosh Encyclopedia |
ਸੰ. सिध्. ਧਾ. ਜਾਣਾ (ਗਮਨ). ਆਗ੍ਯਾ ਕਰਨਾ. ਉਪਦੇਸ਼ ਦੇਣਾ ਮੰਗਲ ਕਰਮ ਕਰਨਾ. ਵਰਜਣਾ. ਮਨਾ ਕਰਨਾ. ਪ੍ਰਸਿੱਧ ਹੋਣਾ. ਪੂਰਣ ਹੋਣਾ. ਸ਼ੁੱਧ ਹੋਣਾ। 2. ਸੰ. सिद्घ- ਸਿੱਧ. ਸਿੱਧਿ ਨੂੰ ਪ੍ਰਾਪਤ ਹੋਇਆ. ਸਿੱਧੀ ਵਾਲਾ. “ਸਿਧ ਮਨੁਖ ਦੇਵ ਅਰੁ ਦਾਨਵ.” (ਸਵੈਯੇ ਸ੍ਰੀ ਮੁਖਵਾਕ ਮਃ ੫) 3. ਪੱਕਿਆ ਹੋਇਆ. ਤਿਆਰ. “ਪ੍ਰਭੁ ਜੀ! ਸਿਧ ਅਹਾਰ ਹੈ, ਸੁਨਿ ਉਠੇ ਕ੍ਰਿਪਾਲਾ.” (ਗੁਪ੍ਰਸੂ) 4. ਸਫਰ ਤੈ ਕਰਨਾ. “ਏਕ ਕੋਸਰੋ ਸਿਧਿ ਕਰਤ ਲਾਲੁ, ਤਬ ਚਤੁਰ ਪਾਤਰੋ ਆਇਓ.” (ਸੋਰ ਮਃ ੫) ਦੇਖੋ- ਕੋਸਰੋ। 5. ਸਿੱਧਿਵਾਨ ਯੋਗੀਜਨ. ਸ਼ਕਤਿ ਵਾਲਾ ਸੰਤ. “ਸੁਣਿਐ ਸਿਧ ਪੀਰ ਸੁਰਿ ਨਾਥ.” (ਜਪੁ) 6. ਪੁਰਾਣਾਂ ਅਨੁਸਾਰ ਇੱਕ ਖਾਸ ਦੇਵਤਾ, ਜੋ ਪ੍ਰਿਥਿਵੀ ਅਤੇ ਸੂਰਜਲੋਕ ਦੇ ਵਿਚਕਾਰ ਰਹਿੰਦੇ ਹਨ. ਇਨ੍ਹਾਂ ਦੀ ਗਿਣਤੀ ੮੮੦੦੦ ਹੈ। 7. ਸੇਂਧਾ ਲੂਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|