Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siree. 1. ਸਿਰਜੀ, ਰਚੀ, ਉਪਾਈ। 2. ਸਿਰਿਆਂ/ਹੱਦਾਂ ਤੇ। 3. ਸਤਿਕਾਰ/ਸ਼ੋਭਾ ਸੂਚਕ, ਮੰਗਲ ਰੂਪ। 1. created. 2. ends. 3. Sri, respectful prefix before anybody’s name. ਉਦਾਹਰਨਾ: 1. ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰ ॥ Raga Sireeraag 3, 36, 5:2 (P: 27). 2. ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥ Raga Gaurhee 4, Vaar 7ਸ, 4, 1:7 (P: 303). 3. ਜਪਿ ਮਨ ਸਿਰੀ ਰਾਮੁ ॥ Raga Saarang 4, 13, 1:1 (P: 1202). ਸਿਰੀ ਗੁਰੂ ਸਾਹਿਬੁ ਸਭ ਊਪਰਿ ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥ Sava-eeay of Guru Ramdas, Gayand, 1:1 (P: 1401).
|
SGGS Gurmukhi-English Dictionary |
1. created. 2. ends. 3. Sri, respectful prefix to someone’s name.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.m. same as ਸ੍ਰੀ. an honorific prefixed to the name of a person, deity or sacred thing; Mr. (2) n.f. diminutive of ਸਿਰ head.
|
Mahan Kosh Encyclopedia |
ਸਰਜਨ ਕਰੀ. ਰਚੀ. ਬਣਾਈ. “ਲਖ ਚਉਰਾਸੀਹ ਜਿਨਿ ਸਿਰੀ.” (ਸ੍ਰੀ ਮਃ ੩) 2. ਸਿੜ੍ਹੀ. ਸੀੜ੍ਹੀ. ਮੁਰਦਾ ਲੈਜਾਣ ਦੀ ਅਰਥੀ. “ਜਾਨੁਕ ਮ੍ਰਿਤਕ ਸਿਰੀ ਪਰ ਸੋਹੈ.” (ਚਰਿਤ੍ਰ ੧੩੯) 3. ਛੋਟਾ ਸਿਰ. ਬਕਰੇ ਆਦਿ ਪਸੂ ਅਤੇ ਮੁਰਦੇ ਦਾ ਸਿਰ। 4. ਸੰ. श्री- ਸ਼੍ਰੀ. ਸ਼ੋਭਾ। 5. ਮੰਗਲ. “ਸਿਰੀ ਗੁਰੂ ਸਾਹਿਬ ਸਭ ਊਪਰਿ ਕਰੀ ਕ੍ਰਿਪਾ.” (ਸਵੈਯੇ ਮਃ ੪ ਕੇ) 6. ਸ਼ੋਭਾ ਵਧਾਉਣ ਵਾਲੀ ਕਲਗੀ. “ਸਿਰ ਪਰ ਕੰਚਨ ਸਿਰੀ ਸਵਾਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|