Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Seeṫlaa. 1. ਚੇਚਕ ਦੀ ਬੀਮਾਰੀ, ਹਿੰਦੂ ਮਤ ਅਨੁਸਾਰ ਚੀਚਕ ਦੀ ਬਿਮਾਰੀ ਦੀ ਦੇਵੀ ਦਾ ਨਾਂ ਜੋ ਸੁਨਹਿਰੀ ਰੰਗ ਦੀ, ਖੋਤੇ ਉਤੇ ਸਵਾਰ, ਹੱਥ ਵਿਚ ਝਾੜੂ, ਮਥੇ ਉਪਰ ਛੱਜ ਤੇ ਲਾਲ ਰੰਗ ਦੇ ਬਸਤਰਾਂ ਵਾਲੀ ਮੰਨੀ ਜਾਂਦੀ ਹੈ। 2. ਠੰਢਾ। 1. small pox. 2. comforting, cooling. ਉਦਾਹਰਨਾ: 1. ਸੀਤਲਾ ਤੇ ਰਖਿਆ ਬਿਹਾਰੀ ॥ Raga Gaurhee 5, 172, 1:1 (P: 200). 2. ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥ Raga Kaanrhaa 5, 11, 1:2 (P: 1300). ਸੀਤਲਾ ਹਰਿ ਨਾਮੁ ਤੇਰਾ ॥ Raga Kaanrhaa 5, 17, 2:1 (P: 1301).
|
SGGS Gurmukhi-English Dictionary |
1. small pox. 2. comforting, cooling.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. small pox, variola.
|
Mahan Kosh Encyclopedia |
ਵਿ. ਸ਼ੀਤਲਰੂਪ. ਕ੍ਸ਼ੋਭ ਰਹਿਤ. “ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ.” (ਕਾਨ ਮਃ ੫) 2. ਸੰ. शीतला. ਨਾਮ/n. ਹਿੰਦੂਮਤ ਵਿੱਚ ਚੇਚਕ ਦੀ ਦੇਵੀ ਮੰਨੀ ਹੈ, ਜਿਸ ਦਾ ਰੂਪ ਹੈ- ਸੁਨਹਿਰੀ ਰੰਗ, ਖੋਤੇ ਤੇ ਸਵਾਰ, ਹੱਥ ਵਿੱਚ ਝਾੜੂ, ਮੱਥੇ ਉੱਪਰ ਛੱਜ ਅਤੇ ਲਾਲ ਰੰਗ ਦੇ ਵਸਤ੍ਰ.{363} ਜਦ ਚੇਚਕ ਬਾਲਕਾਂ ਨੂੰ ਨਿਕਲਦੀ ਹੈ ਤਾਂ ਉਸ ਦੇ ਬੁਰੇ ਅਸਰ ਤੋਂ ਬਚਾਣ ਲਈ ਸੀਤਲਾ ਪੂਜੀ ਜਾਂਦੀ ਹੈ. ਖੋਤੇ ਨੂੰ ਬਰੂੜ{364} ਚਾਰਦੇ ਹਨ ਅਰ ਰੋਗੀ ਨੂੰ ਮਾਤਾਰਾਣੀ ਦਾ ਖੋਤਾ ਆਖਦੇ ਹਨ. ਸੀਤਲਾ ਦਾ ਨਾਉਂ “ਮਸਾਣੀ” ਦੇਵੀ ਭੀ ਹੈ. ਇਸ ਦੇ ਪੂਜਨ ਦਾ ਖਾਸ ਦਿਨ ਚੇਤ ਬਦੀ ੮ (ਸ਼ੀਤਲਾਸ਼੍ਟਮੀ) ਹੈ। 3. ਵਸੰਤ ਰੋਗ. ਮਸੂਰਿਕ ਫ਼ਾ. [جُدری] ਜੁਦਰੀ. ਅੰ. Smallpox. ਚੇਚਕ. ਇਸ ਦਾ ਕਾਰਨ ਇੱਕ ਪ੍ਰਕਾਰ ਦੇ ਅਣੁਕੀਟ (germs) ਹਨ, ਜੋ ਸਰੀਰ ਅੰਦਰ ਫੈਲਕੇ ਤੇਜ ਤਾਪ ਕਰਦੇ ਹਨ ਅਰ ਚੇਚਕ ਦੇ ਦਾਣੇ ਉਭਾਰਦੇ ਹਨ. ਤਾਪ ਹੋਣ ਤੋਂ ਤੀਜੇ ਚੌਥੇ ਦਿਨ ਦਾਣੇ ਨਿਕਲਨ ਲਗ ਜਾਂਦੇ ਹਨ, ਫੇਰ ਇਨ੍ਹਾਂ ਵਿੱਚ ਰਤੂਬਤ ਭਰਕੇ ਪੀਪ ਬਣ ਜਾਂਦੀ ਹੈ. ਦਸਵੇਂ ਗਿਆਰਵੇਂ ਦਿਨ ਦਾਣੇ ਮੁਰਝਾਕੇ ਵੀਹਵੇਂ ਦਿਨ ਖਰੀਂਢ ਉਤਰ ਜਾਂਦੇ ਹਨ. ਇਹ ਬੀਮਾਰੀ ਛੂਤ ਦੀ ਹੈ. ਇਸ ਦਾ ਸਭ ਤੋਂ ਉੱਤਮ ਇਲਾਜ ਟੀਕਾ (ਲੋਦਾ) Vaccination ਹੈ.{365} ਚੇਚਕ ਬੱਚਿਆਂ ਨੂੰ ਅਤੇ ਗਰਮ ਦੇਸ ਵਿੱਚ ਜਾਦਾ ਹੁੰਦੀ ਹੈ. ਅਕਸਰ ਇਹ ਬੀਮਾਰੀ ਉਮਰ ਵਿੱਚ ਇੱਕ ਵਾਰ ਹੀ ਹੋਇਆ ਕਰਦੀ ਹੈ, ਪਰ ਕਦੇ ਕਦੇ ਦੂਜੀ ਵਾਰ ਭੀ ਹੋ ਜਾਂਦੀ ਹੈ, ਜੋ ਪਹਿਲੀ ਨਾਲੋਂ ਬਹੁਤ ਘੱਟ ਹੁੰਦੀ ਹੈ. ਚੇਚਕ ਵਿੱਚ ਬੇਚੈਨੀ, ਜਲਨ, ਦਾਝ, ਸਿਰਪੀੜ ਆਦਿ ਅਨੇਕ ਕਲੇਸ਼ ਹੁੰਦੇ ਹਨ. ਇਸ ਦੇ ਰੋਗੀ ਨੂੰ ਪਿੱਤਪਾਪੜੇ ਦੇ ਅਰਕ ਵਿੱਚ ਸ਼ੀਰਖ਼ਿਸ਼ਤ ਮਲਕੇ ਦੇਣੀ ਉੱਤਮ ਹੈ. ਭੋਜਪਤ੍ਰ ਅਤੇ ਝਾਊ ਦੇ ਪੱਤਿਆਂ ਦੀ ਧੂਣੀ ਸੁਖਦਾਈ ਹੈ. ਫੁਨਸੀਆਂ ਦੀ ਜਲਨ ਮਿਟਾਉਣ ਲਈ ਮੁਸ਼ਕਕਪੂਰ ਦੀ ਮਰਹਮ ਮਲਨੀ ਹੱਛੀ ਹੈ. ਉਨਾਬ ਪੰਜ ਦਾਣੇ, ਨੀਲੋਫਰ ਦੇ ਫੁੱਲ, ਪਿੱਤਪਾਪੜਾ, ਸੁੱਕੀ ਮਕੋ ਪੰਜ ਪੰਜ ਮਾਸ਼ੇ, ਬੀਹਦਾਣਾ ਪੰਜ ਮਾਸ਼ੇ, ਸਭ ਨੂੰ ਅੱਧ ਸੇਰ ਪਾਣੀ ਵਿੱਚ ਭਿਉਂਕੇ ਅਤੇ ਮਲਕੇ, ਦੋ ਤੋਲੇ ਨੀਲੋਫਰ ਦਾ ਸ਼ਰਬਤ ਮਿਲਾਕੇ ਪਿਆਉਣਾ ਤਾਪ ਅਤੇ ਦਾਝ ਨੂੰ ਸ਼ਾਂਤ ਕਰਦਾ ਹੈ. ਖਾਣ ਲਈ ਖਿਚੜੀ ਮੂੰਗੀ ਦੀ ਦਾਲ ਆਦਿ ਜਿਨ੍ਹਾਂ ਵਿੱਚ ਨਾਮਮਾਤ੍ਰ ਲੂਣ ਹੋਵੇ, ਦੁੱਧ ਚਾਉਲ ਦੇਣੇ ਚਾਹੀਏ. ਮਿੱਠਾ ਭੀ ਬਹੁਤ ਹੀ ਕਮ ਵਰਤਣਾ ਲੋੜੀਏ. ਰੋਗੀ ਦਾ ਕਮਰਾ, ਵਸਤ੍ਰ ਜਿਤਨੇ ਨਿਰਮਲ ਰੱਖੇ ਜਾਣ ਉਤਨੇ ਹੀ ਹੱਛੇ ਹਨ. “ਸੀਤਲਾ ਤੇ ਰਾਖਿਆ ਬਿਹਾਰੀ.” (ਗਉ ਮਃ ੫) “ਸੀਤਲਾ ਠਾਕਿਰਹਾਈ। ਬਿਘਨ ਗਏ ਹਰਿਨਾਈ॥” (ਸੋਰ ਮਃ ੫) 4. ਬਾਲੂ ਰੇਤ। 5. ਲਾਲ ਰੰਗ ਦੀ ਗਊ. Footnotes: {363} ਸਕੰਦ ਪੁਰਾਣ ਵਿੱਚ ਸੀਤਲਾ ਦਾ ਸ੍ਤੋਤ੍ਰ ਇਹ ਹੈ- नमामि शीतलां देवीं रासमस्थां दिगम्बरीं, मार्जनी कलसोपेतां सूर्यालङ्कृत मस्तकां. {364} ਭਿੱਜੇ ਹੋਏ ਛੋਲੇ ਅਤੇ ਮੋਠ. {365} ਟੀਕੇ ਦੀ ਕਾਢ ਸਨ ੧੭੮੦ ਵਿੱਚ ਅੰਗ੍ਰੇਜ਼ ਡਾਕਟਰ ਜੇਨਰ (Edward Jenner) ਨੇ ਕੱਢੀ ਅਰ ੧੪ ਮਈ ਸਨ ੧੭੯੬ ਨੂੰ ਉਸਨੇ ਇੱਕ ਬੱਚੇ ਦੇ ਪਹਿਲਾ ਟੀਕਾ ਕੀਤਾ. ਇਸ ਇਲਾਜ ਵਿੱਚ ਸਫਲਤਾ ਹੋਣ ਪੁਰ ਪਾਰਲੇਮੇਂਟ ਵੱਲੋਂ ਡਾਕਟਰ ਨੂੰ ਬਹੁਤ ਇਨਾਮ ਮਿਲਿਆ.
Mahan Kosh data provided by Bhai Baljinder Singh (RaraSahib Wale);
See https://www.ik13.com
|
|