Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suk. 1. ਖੁਸ਼ਕ, ਸੁਕੇ ਹੋਏ ਭਾਵ ਤਿਹਾਏ। 2. ਬਿਆਸ ਰਿਖੀ ਦਾ ਪੁੱਤਰ ਤੇ ਜਨਕ ਦਾ ਚੇਲਾ ਸੁਕਦੇਵ ਜੋ ਮਹਾ ਗਿਆਨੀ ਸੀ। 1. dried up viz., thirsty. 2. Sukhdevson of Vias Rishi and student of Janak. ਉਦਾਹਰਨਾ: 1. ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿ ਸੁਕ ॥ Raga Maajh 1, Vaar 23, Salok, 1, 1:2 (P: 148). 2. ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥ Raga Gaurhee 5, Thitee, 6:3 (P: 298).
|
SGGS Gurmukhi-English Dictionary |
1. (Hindu mythology) Sukhdev, son of Vyas Rishi and student of Janak. 2. dried up, in drought.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ੁਸ਼੍ਕ. ਵਿ. ਖੁਸ਼ਕ. “ਸਾਇਰ ਭਰੇ ਕਿ ਸੁਕ?” (ਮਃ ੧ ਵਾਰ ਮਾਝ) 2. ਸੰ. ਸ਼ੁਕ. ਨਾਮ/n. ਤੋਤਾ. ਕੀਰ। 3. ਰਾਵਣ ਦਾ ਇੱਕ ਮੰਤ੍ਰੀ. “ਜਬ ਸੁਕ ਕੇ ਵਚਨਨ ਹਸ੍ਯੋ ਦਈ ਵਡਾਈ ਤਾਹਿ.” (ਹਨੂ) 4. ਵ੍ਯਾਸ ਮੁਨੀ ਦਾ ਪੁਤ੍ਰ ਅਤੇ ਚੇਲਾ{373} ਇੱਕ ਰਿਖੀ, ਜਿਸ ਦਾ ਪ੍ਰਸਿੱਧ ਨਾਉਂ ਸ਼ੁਕਦੇਵ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਵ੍ਯਾਸ ਹਵਨ ਕਰਨ ਲਈ ਅਰਣੀ ਲੱਕੜ ਘਸਾਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ, ਇਤਨੇ ਵਿੱਚ ਘ੍ਰਿਤਾਚੀ ਅਪਸਰਾ ਆਈ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਅਰਣੀ ਵਿੱਚ ਡਿਗਪਿਆ, ਘ੍ਰਿਤਾਚੀ ਰਿਖੀ ਤੋਂ ਡਰਦੀ ਕਿ ਕਿਤੇ ਸ੍ਰਾਪ ਨਾ ਦੇਦੇਵੇ, ਤੋਤੀ ਦਾ ਰੂਪ ਧਾਰਕੇ ਉੱਥੋਂ ਉਡਗਈ. ਵ੍ਯਾਸ ਦੇ ਵੀਰਯ ਤੋਂ ਸੁਕ ਅਰਣੀ ਵਿਚੋਂ ਹੀ ਪੈਦਾ ਹੋ ਗਿਆ. ਪਿਤਾ ਨੇ ਨਾਉਂ ਸ਼ੁਕ ਇਸ ਲਈ ਰੱਖਿਆ ਕਿ ਘ੍ਰਿਤਾਚੀ ਨੇ ਤੋਤੀ ਦੀ ਸ਼ਕਲ ਬਣਾ ਲਈ ਸੀ.{374} ਸੁਕਦੇਵ ਨੂੰ ਵ੍ਯਾਸ ਨੇ ਬ੍ਰਹਮਵਿਦ੍ਯਾ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭੇਜਿਆ ਸੀ, ਯਥਾ- “ਸੁਕ ਜਨਕ ਪਗੀ ਲਗਿ ਧਿਆਵੈਗੋ.” (ਕਾਨ ਅ: ਮਃ ੪){375} 5. ਵਸਤ੍ਰ। 6. ਪਗੜੀ. ਸਾਫਾ. Footnotes: {373} ਦੇਖੋ- ਵੈਸ਼ੰਪਾਯਨ ਦਾ ਫੁਟਨੋਟ. {374} ਇਸੇ ਪ੍ਰਸੰਗ ਅਨੁਸਾਰ ਬਹੁਤ ਲੇਖਕਾਂ ਨੇ ਸ਼ੁਕ ਦੀ ਮਾਂ ਸ਼ੁਕੀ (ਤੋਤੀ) ਲਿਖੀ ਹੈ. {375} ਦੇਖੋ- ਮਹਾਭਾਰਤ ਸ਼ਾਂਤਿਪਰਵ ਅ: ੩੨੫.
Mahan Kosh data provided by Bhai Baljinder Singh (RaraSahib Wale);
See https://www.ik13.com
|
|