Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukʰmanee. ਗੁਰੂ ਅਰਜਨ ਦੇਵ ਜੀ ਦੀ ਗਉੜੀ ਰਾਗ ਵਿਚ ਊਚਾਰੀ ਸੁਖ ਦੇਣ ਵਾਲੀ ਬਾਣੀ। Composition of Guru Arjan Dev Ji in musical mode of Gauri. ਉਦਾਹਰਨ: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ (ਸੁਖਾਂ ਦੀ ਮਣੀ). Raga Gaurhee 5, Sukhmanee 1:1 (P: 262).
|
SGGS Gurmukhi-English Dictionary |
name of a composition of Guru Arjan Dev, in musical mode of Gauri (Sukhmani means supreme bliss).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਆਤਮਿਕ ਆਨੰਦ ਦੇਣ ਵਾਲੀ ਮਣਿ. ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.{378} ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ, ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ, ਜਨਮ ਮਰਨ ਤਾਕਾ ਦੂਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ, ਏਕੁ ਨਾਮੁ ਮਨ ਮਾਹਿ ਸਮਾਨੀ, ਦੂਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਊਚ ਤਾਕੀ ਸੋਭਾ ਬਨੀ, ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ). Footnotes: {378} ਵਾਕ ਰਚਨਾ ਤੋਂ ਅਣਜਾਣ ਕਈ ਆਖਿਆ ਕਰਦੇ ਹਨ ਕਿ ਸੁਖਮਨੀ ਵਿੱਚ ਕਈ ਅਸਟਪਦੀਆਂ ਬਾਬਾ ਸ਼੍ਰੀਚੰਦ ਜੀ ਦੀਆਂ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|