Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suḋaamaa. ਕ੍ਰਿਸ਼ਨ ਜੀ ਦਾ ਗਰੀਬ ਜਮਾਤੀ ਤੇ ਮਿੱਤਰ ਜੋ ਆਪਣੀ ਗਰੀਬੀ ਦੂਰ ਕਰਨ ਹਿੱਤ ਪਤਨੀ ਦੇ ਕਹਿਣ ਉਤੇ ਕ੍ਰਿਸ਼ਨ ਜੀ ਨੂੰ ਮਿਲਣ ਗਿਆ ਤੇ ਮਨ-ਇਛਿਤ ਫਲ ਪ੍ਰਾਪਤ ਕੀਤੇ। poor class fellow of Sri Krishan Ji. ਉਦਾਹਰਨ: ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥ Raga Gaurhee, Naamdev, 1, 2:1 (P: 345).
|
SGGS Gurmukhi-English Dictionary |
(Hindu mythology) a class fellow and friend of Lord Krishna who was poor Brahmin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. सुदामन्. ਇੱਕ ਕੰਗਾਲ ਬ੍ਰਾਹਮਣ, ਜੋ ਕ੍ਰਿਸ਼ਨ ਜੀ ਦਾ ਹਮਜਮਾਤੀ ਅਤੇ ਮਿਤ੍ਰ ਸੀ. ਇਹ ਇਸਤ੍ਰੀ ਦਾ ਪ੍ਰੇਰਿਆ ਹੋਇਆ ਕ੍ਰਿਸ਼ਨ ਜੀ ਪਾਸ ਦ੍ਵਾਰਿਕਾ ਪਹੁਚਿਆ. “ਦਾਲਦਭੰਜ ਸੁਦਾਮੇ ਮਿਲਿਓ.” (ਮਾਰੂ ਮਃ ੫) “ਬਿਪ ਸੁਦਾਮਾ ਦਾਲਦੀ.” (ਭਾਗੁ) ਇਸ ਦਾ ਨਾਉਂ ਭਾਗਵਤ ਵਿੱਚ “ਸ਼੍ਰੀਦਾਮ” (श्री दामन्) ਭੀ ਲਿਖਿਆ ਹੈ. ਦੇਖੋ- ਸਕੰਧ ੧੦, ਅ: ੮੦, ੮੧.{388} 2. ਬੁੰਦੇਲਖੰਡ ਦਾ ਨਿਵਾਸੀ ਇੱਕ ਕਵੀ, ਜੋ ਕੁਝ ਸਮਾ ਸ਼੍ਰੀ ਗੁਰੂ ਗੋਬਿਦ ਸਿੰਘ ਸ੍ਵਾਮੀ ਦੇ ਦਰਬਾਰ ਵਿੱਚ ਹਾਜਿਰ ਰਿਹਾ, ਸੁਦਾਮੇ ਦੀ ਰਚਨਾ ਇਹ ਹੈ:- ਏਕੈ ਸੰਗਿ ਪਢੇ ਹੈਂ ਅਵੰਤਿਕਾ ਸੰਦੀਪਿਨੀ ਕੇ, ਸੋਈ ਸੁਧ ਆਈ ਤੋ ਬੁਲਾਇ ਬੂਝੀ ਬਾਮਾ ਮੈ, ਪੁੰਗੀਫਲ ਹੋਤ ਤੌ ਅਸੀਸ ਦੇਤੋ ਨਾਥ ਜੀ ਕੋ, ਤੰਦੁਲ ਲੇ ਦੀਨੇ ਬਾਂਧ ਲੀਨੇ ਫਟੇ ਜਾਮਾ ਮੈ, ਦੀਨਦ੍ਯਾਲੁ ਸੁਨਕੈ ਦਯਾਲੁ ਦਰਬਾਰ ਮਿਲੇ, ਏਤੋ ਕੁਛ ਦੀਨੋ ਪਾਈ ਅਗਨਿਤ ਸਾਮਾ ਮੈ, ਪ੍ਰੀਤਿ ਕਰ ਜਾਨੈ ਗੁਰੁ ਗੋਬਿੰਦ ਕੈ ਮਾਨੇ ਤਾਂਤੇ ਵਹੀ ਤੂੰ ਗੋਬਿੰਦ ਵਹੀ ਬਾਮ੍ਹਨ ਸੁਦਾਮਾ ਮੈ. 3. ਬੱਦਲ. ਮੇਘ। 4. ਸਮੁੰਦਰ। 5. ਐਰਾਵਤ ਹਾਥੀ। 6. ਇੰਦ੍ਰ। 7. ਇੱਕ ਬਿਲੌਰ ਦਾ ਪਹਾੜ, ਜਿਸ ਤੋਂ ਪੁਰਾਣਾਂ ਨੇ ਬਿਜਲੀ ਦਾ ਪੈਦਾ ਹੋਣਾ ਮੰਨਿਆ ਹੈ। 8. ਵਿ. ਉਦਾਰ. ਸਖ਼ੀ. ਫ਼ੱਯਾਜ਼. Footnotes: {388} ਕਾਠੀਆਵਾੜ ਵਿੱਚ ਪੋਰਬੰਦਰ (Porbandar) ਦਾ ਨਾਉਂ ਪੁਰਾਣੇ ਸਮੇਂ ਸੁਦਾਮਾਪੁਰੀ ਸੀ.
Mahan Kosh data provided by Bhai Baljinder Singh (RaraSahib Wale);
See https://www.ik13.com
|
|