Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 5 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Supnaa. (1). ਡੂੰਘੀ ਨੀਂਦ ਅਤੇ ਜਾਗਣ ਵਾਲੀ ਅਵਸਥਾ ਦੇ ਵਿਚਕਾਰ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਗਿਆਨ ਜਾਗਰਤ ਵਾਂਗੂੰ ਹੋਣਾ, ਝੂਠਾ ਭਰਮਮਈ ਪਸਾਰ। 2. ਸੌਣਾ। 1. dream. 2. to sleep, to dream.
ਉਦਾਹਰਨਾ:
1. ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ Raga Sireeraag 1, 11, 3:1 (P: 18).
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥ (ਜੀਵਨ ਜੋ ਸੁਪਨੇ ਸਮਾਨ ਸੀ). Raga Sireeraag 3, 54, 3:2 (P: 34).
ਰਾਚਿ ਰਹਿਓ ਤੂੰ ਸੰਗਿ ਸੁਪਨਾ ॥ (ਜਗਤ ਜੋ ਸੁਪਨੇ ਵਾਂਗੂੰ ਹੈ). Raga Raamkalee 5, 23, 1:4 (P: 889).
2. ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭੁ ਸੰਗਿ ॥ Raga Bilaaval 5, 61, 1:2 (P: 816).

Punjabi Translation
n.m. dream, vision, reverie.

SGGS Gurmukhi-English Dictionary
1. dream. 2. to sleep, to dream.

SGGS Gurmukhi-English dictionary created by Dr. Kulbir Singh Thind, MD, San Mateo, CA, USA.

English Translation
n.m. dream, vision, reverie.

Mahan Kosh Encyclopedia

(ਸੁਪਨ) ਸੰ. ਸ੍ਵਪਨ. ਦੇਖੋ- ਸ੍ਵਪ ਧਾ. ਨਾਮ/n. ਨੀਂਦ. ਨ੍ਰਿਦਾ। 2. ਸੌਣਾ. “ਜਾਗਨ ਤੇ ਸੁਪਨਾ ਭਲਾ.” (ਬਿਲਾ ਮਃ ੫) 3. ਸ੍ਵਪਨ ਅਵਸਥਾ, ਜੋ ਜਾਗਣ ਅਤੇ ਘੋਰ ਨੀਂਦ ਦੇ ਮੱਧ ਹੈ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗ੍ਰਤ ਦੀ ਨਿਆਈਂ ਗ੍ਯਾਨ ਹੁੰਦਾ ਹੈ. “ਮ੍ਰਿਗਤ੍ਰਿਸਨਾ ਅਰੁ ਸੁਪਨਮਨੋਰਥ.” (ਸੋਰ ਮਃ ੫) ਅਨੇਕ ਮਤਾਂ ਵਿੱਚ ਸੁਪਨੇ ਦੇ ਚੰਗੇ ਮੰਦੇ ਫਲ ਲਿਖੇ ਹਨ, ਪਰ ਸਿੱਖਮਤ ਵਿੱਚ ਇਹ ਨਿਸ਼ਚਾ ਨਹੀਂ ਹੈ. ਯਥਾ- “ਸੁਪਨੇ ਸੇਤੀ ਚਿਤੁ ਮੂਰਖਿ ਲਾਇਆ.” (ਵਾਰ ਜੈਤ) “ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ.” (ਕਾਨ ਮਃ ੫) ਦੇਖੋ- ਸ੍ਵਪਨਫਲ। 4. ਭਾਵ- ਜਗਤ. “ਜਿਸ ਕਾ ਰਾਜ ਤਿਸੈ ਕਾ ਸੁਪਨਾ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits