Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sumaṫ⒤. 1. ਚੰਗੀ ਮਤ, ਸ੍ਰੇਸ਼ਟ ਬੁਧ, ਚੰਗੀ ਸਮਝ। 2. ਸਮਝ ਆ ਗਈ ਹੈ। 3. ਸੁਭ ਸਿਖਿਆ, ਚੰਗਾ ਉਪਦੇਸ਼। 1. exquisite/sublime/exated understanding, good sense. 2. became wise; good sense dawned. 3. good/sublime instruction. ਉਦਾਹਰਨਾ: 1. ਏਹ ਸੁਮਤਿ ਗੁਰੂ ਤੇ ਪਾਈ ॥ Raga Maajh 5, 16, 4:2 (P: 99). 2. ਭਨਤਿ ਨਾਮਦੇਉ ਸੁਮਤਿ ਭਏ ॥ Raga Todee, Naamdev, 2, 2:1 (P: 718). 3. ਕਵਨ ਸੁਮਤਿ ਜਿਤੁ ਹਰਿ ਹਰਿ ਜਪਨਾ ॥ Raga Bilaaval 5, 9, 1:2 (P: 804).
|
SGGS Gurmukhi-English Dictionary |
sublime/spiritual understanding/ wisdom/ advice/teaching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਉੱਤਮ ਬੁੱਧਿ. “ਦਾਸ ਕਉ ਸੁਮਤਿ ਦੀਤੀ.” (ਸੋਰ ਮਃ ੫) 2. ਸ਼੍ਰੇਸ਼੍ਠ ਬੁੱਧਿ ਵਾਲਾ ਵਿਵੇਕੀ ਪੁਰਖ. ਬਿੰਜਨ ਵਿਵਿਧ ਜੈਸੇ ਭੂਖਭਯ ਭੰਜਨ ਹੈ ਗੰਜਨ ਵਿਯੋਗ ਵਿਥਾ ਪੂਰੀ ਪ੍ਰੀਤਿ ਪਤਿ ਕੀ, ਔਖਧ ਅਮਲ ਜ੍ਯੋਂ ਹਰੈਯਾ ਹੈ ਗਹੁਰ ਗਦ. ਭਕ੍ਤਿ ਭਗਵੰਤ ਜ੍ਯੋਂ ਕਰੈਯਾ ਸਦਗਤਿ ਕੀ, ਅੰਕੁਰ ਉਪਾਵ ਓਪ ਪਾਵਸ ਪਯੋਦ ਜੈਸੇ ਸੁਮਨ ਸੁਢਾਰ ਜ੍ਯੋਂ ਬਹਾਰ ਰਿਤੁਪਤਿ ਕੀ, ਕਾਮਨਾ ਕੋ ਪੂਰਕ ਜ੍ਯੋਂ ਕਲਪ ਬਖਾਨੈ ਗ੍ਰੰਥ ਕੁਮਤਿ ਵਿਦਾਰਨ ਤ੍ਯੋਂ ਸੰਗਤਿ ਸੁਮਤਿ ਕੀ. 3. ਜਰਾਸੰਧ ਦਾ ਮੰਤ੍ਰੀ. “ਅਪਨੇ ਮੰਤ੍ਰੀ ਸੁਮਤਿ ਕੋ ਲੀਨੋ ਨਿਕਟ ਬੁਲਾਇ.” (ਕ੍ਰਿਸਨਾਵ) 4. ਵਿਸ਼ਨੁਯਸ਼ਾ ਦੀ ਇਸਤ੍ਰੀ ਅਤੇ ਕਲਕੀ ਅਵਤਾਰ ਦੀ ਮਾਤਾ. ਦੇਖੋ- ਕਲਕੀ। 5. ਭਰਤ ਦਾ ਇੱਕ ਪੁਤ੍ਰ। 6. ਜਨਮੇਜੇ ਦੇ ਇੱਕ ਪੁਤ੍ਰ ਦਾ ਨਾਮ। 7. ਮੈਨਾ. ਸਾਰਿਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|