Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhee-aa. 1. ਸੁੰਦਰ। 2. ਸਨਮਾਨ, ਸਤਿਕਾਰ, ਬੰਧਨਾ। 1. grace, beauty. 2. obeisance, pay respect, bow. ਉਦਾਹਰਨਾ: 1. ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥ Raga Malaar 5, 23, 1:2 (P: 1272). 2. ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥ Salok 1, 1:2 (P: 1410).
|
SGGS Gurmukhi-English Dictionary |
1. beautiful. 2. bow in respect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸੂੰਹ ਲੈਣ ਵਾਲਾ. ਜਾਸੂਸ। 2. ਸੰ. शुश्रूषा- ਸ਼ੁਸ਼੍ਰੂਸ਼ਾ. ਸੁਣਨ ਦੀ ਇੱਛਾ. ਭਾਵ- ਗੁਰੂ ਅਤੇ ਬਜ਼ਰੁਗਾਂ ਦੀ ਸੇਵਾ। 3. ਸਨਮਾਨ. ਖ਼ਾਤਿਰ. “ਸਸੁੜਿ ਸੁਹੀਆ ਕਿਵ ਕਰੀ? ਨਿਵਣੁ ਨ ਜਾਇ ਥਣੀ.” (ਸਵਾ ਮਃ ੧) ਸੱਸ ਨੂੰ ਮੈ ਸ਼ਿਸ਼੍ਟਾਚਾਰ (ਪ੍ਰਣਾਮ) ਕਿਸਤਰਾਂ ਕਰਾਂ? ਕਠੋਰ ਕੁਚਾਂ ਦੇ ਕਾਰਣ ਝੁਕਿਆ ਨਹੀਂ ਜਾਂਦਾ।{372} 4. ਵਿ. ਸ਼ੋਭਨ. ਸੁੰਦਰ। 5. ਪ੍ਰਿਯ. ਪਿਆਰਾ. “ਮਧੁਰ ਬੈਨ ਅਤਿ ਸੁਹੀਆ.” (ਮਲਾ ਮਃ ੫ ਪੜਤਾਲ). Footnotes: {372} ਪੋਠੋਹਾਰ ਵਿੱਚ ਸੂਹੀ ਦਾ ਅਰਥ ਹੈ ਮੱਥਾ ਟੇਕਣਾ. ਇਸ ਦਾ ਮੂਲ ਭੀ ਸੰਸਕ੍ਰਿਤ ‘ਸ਼ੁਸ਼੍ਰੂਸ਼ਣ’ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|