Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suᴺn. 1. ਸੁੰਞ, ਉਹ ਅਵਸਥਾ ਜਦੋਂ ਕੁਝ ਵੀ ਨਹੀਂ ਸੀ। 2. ਅਫੁਰ, ਵਿਕਲਪ ਰਹਿਤ, ਨਿਰਵਿਕਲਪ, ਜਦੋਂ ਕੋਈ ਖਿਆਲ/ਫੁਰਨਾ ਨਾ ਫੁਰੇ ਜੋਗੀਆਂ ਅਨੁਸਾਰ (ਡੂੰਗੀ) ਸਮਾਧੀ ਦੀ ਉਚਤਮ ਅਵਸਥਾ। 3. ਅਕਾਲ ਪੁਰਖ, ਅਫੁਰ ਅਵਸਥਾ ਵਿਚ ਰਹਿਣ ਵਾਲਾ (ਭਾਵ) (ਹੋਰ ਵੇਖੋ ‘ਸੁੰਨੰ’, ‘ਸੁੰਨਹਿ’, ‘ਸੁਨਮਸੁੰਨ’) (ਸੁਰਤ ਪ੍ਰਭੂ ਦੇ ਪ੍ਰੇਮ ਵਾਲੀ ਹੋ ਗਈ)। 4. ਅਫੁਰ ਅਵਸਥਾ। 5. ਅਜਪਾ (ਜਾਪ)। 6. ਪ੍ਰਭੂ ਨਾਮ (ਭਾਵ)। 7. ਮਾਇਆ ਤੋਂ ਰਹਿਤ, ਡੂੰਗੀ ਸਮਾਧੀ (ਭਾਵ)। 1. premodial trance. 2. profound, deep. 3. Profound Lord. 4. celestial trance, primal state. 5. unuttered (meditation). 6. The True name. 7. deep contemplative posture. ਉਦਾਹਰਨਾ: 1. ਆਪਹਿ ਸੁੰਨ ਆਪਹਿ ਸੁਖ ਆਸਨ ॥ Raga Gaurhee 5, Baavan Akhree, 1:3 (P: 250). 2. ਸੁੰਨ ਸਮਾਧਿ ਨਾਮ ਰਸ ਮਾਤੇ ॥ Raga Gaurhee 5, 2, 7:6 (P: 265). 3. ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ Raga Gaurhee, Kabir, 47, 1:1 (P: 333). ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥ Raga Raamkalee, Guru Nanak Dev, Sidh-Gosat, 21:1 (P: 940). ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥ Raga Raamkalee, Guru Nanak Dev, Sidh-Gosat, 23:1 (P: 940). ਘਟਿ ਘਟਿ ਸੁੰਨ ਕਾ ਜਾਣੈ ਭੇਉ ॥ Raga Raamkalee, Guru Nanak Dev, Sidh-Gosat, 51:3 (P: 943). 4. ਸੁੰਨ ਸਰੋਵਰਿ ਪਾਵਹੁ ਸੁਖ ॥ Raga Gaurhee, Kabir, Thitee, 8:4 (P: 343). 5. ਸੁੰਨ ਸਬਦੁ ਅਪਰੰਪਰਿ ਧਾਰੈ ॥ Raga Raamkalee, Guru Nanak Dev, Sidh-Gosat, 54:3 (P: 944). 6. ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥ Raga Raamkalee, Guru Nanak Dev, Sidh-Gosat, 60:1 (P: 944). 7. ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥ Raga Parbhaatee, Kabir, 5, 1:1 (P: 1350).
|
SGGS Gurmukhi-English Dictionary |
1. deep contemplative state, a state of nothingness where all thoughs disappear, primordial/celestial trance, primal void, celestial silence. 2. absolute entity, God. 3. listen!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. void, emptiness, absolute silence, state of mind without thought or feeling, nothingness, nonexistence. (2) adj. numb, benumbed, without sensation, insensible, stunned, paralysed, torpid; very cold, icy cold.
|
Mahan Kosh Encyclopedia |
ਸੰ. ਸ਼ੂਨ੍ਯ. ਵਿ. ਸੁੰਨਾ. ਖਾਲੀ। 2. ਜੜ੍ਹ. ਚੇਤਨਤਾ ਰਹਿਤ. “ਦਿੱਤੀ ਬਾਂਗ ਨਿਮਾਜ ਕਰ ਸੁੰਨ ਸਮਾਨ ਹੋਆ ਜਾਹਾਨਾ.” (ਭਾਗੁ) 3. ਨਾਮ/n. ਬਿੰਦੀ. ਸਿਫਰ. “ਨਉ ਅੰਗ ਨੀਲ ਅਨੀਲ ਸੁੰਨ.” (ਭਾਗੁ) ਬਿੰਦੀ ਨੌ ਅੰਗਾਂ ਨਾਲ ਮਿਲਕੇ ਨੀਲ ਆਦਿਕ ਅਨੰਤ ਗਿਣਤੀ ਬੋਧ ਕਰਾਉਂਦੀ ਹੈ। 4. ਆਕਾਸ਼. “ਸੁੰਨਹਿ ਸੁੰਨ ਮਿਲਿਆ.” (ਮਾਰੂ ਕਬੀਰ) ਮਹਾ ਆਕਾਸ਼ (ਬ੍ਰਹਮ) ਨੂੰ ਘਟਾਕਾਸ਼ (ਜੀਵਾਤਮਾ) ਮਿਲਿਆ। 5. ਜਿਸ ਵਿੱਚ ਮਾਇਆ ਦੀ ਚੇਸ਼੍ਟਾ ਨਹੀਂ. ਅਫੁਰ ਬ੍ਰਹਮ. “ਘਟਿ ਘਟਿ ਸੁੰਨ ਕਾ ਜਾਣੈ ਭੇਉ.” (ਸਿਧਗੋਸਿਟ) 6. ਪ੍ਰਕ੍ਰਿਤਿ. ਮਾਇਆ, ਕਿਉਂਕਿ ਇਹ ਬ੍ਰਹਮ ਦੀ ਸੱਤਾ ਬਿਨਾ ਸੁੰਨ (ਸ਼ੂਨ੍ਯ) ਹੈ. “ਸੁੰਨਹੁ ਧਰਤਿ ਅਕਾਸ ਉਪਾਏ.” (ਮਾਰੂ ਸੋਲਹੇ ਮਃ ੧) 7. ਜੜ੍ਹਤਾ. ਜਾਡ੍ਯ. “ਮਿਟੀ ਸੁੰਨ ਚੇਤਨਤਾ ਪਾਈ.” (ਸਲੋਹ) 8. ਮਹਾਪ੍ਰਲੈ ਦੀ ਉਹ ਦਸ਼ਾ, ਜਦ ਕੁਝ ਰਚਨਾ ਨਹੀਂ ਸੀ. “ਸੁੰਨੇ ਵਰਤੇ ਜਗ ਸਬਾਏ.” (ਮਾਰੂ ਸੋਲਹੇ ਮਃ ੧) 9. ਸੰ. ਸ੍ਵਨ. ਧੁਨਿ. ਸ਼ੋਰ. ਸ਼ਬਦ.{390} “ਸੁੰਨ ਸਮਾਧਿ ਦੋਊ ਤਹਿ ਨਾਹੀ.” (ਗਉ ਕਬੀਰ) ਨਾ ਸ੍ਵਨ (ਸ਼ੋਰ) ਹੈ ਨਾ ਸਮਾਧਿ. “ਅਨਹਤ ਸੁੰਨ ਕਹਾ ਤੇ ਹੋਈ?” (ਸਿਧਗੋਸਟਿ) ਅਨਹਤ ਸ੍ਵਨ (ਧੁਨਿ) ਕਹਾਂ ਤੇ ਹੋਈ? Footnotes: {390} ਪੰਜਾਬੀ ਵਿੱਚ ਪੈਰ ਲੱਗਿਆ ਵਾਵਾ ਉਂਕੜ ਹੋ ਜਾਂਦਾ ਹੈ. ਦੇਖੋ- ਅਸ਼੍ਵ, ਸ੍ਵਪਨ, ਸ੍ਵਭਾਵ, ਸ੍ਵਰ, ਸ੍ਵਰਗ, ਸ਼੍ਵਾਨ, ਜ੍ਵਾਲਾ, ਤ੍ਵਰਿਤ, ਦ੍ਵਾਰ, ਧ੍ਵਨਿ ਦੀ ਥਾਂ- ਅਸੁ, ਸੁਪਨਾ, ਸੁਭਾਉ, ਸੁਰ, ਸੁਰਗ, ਸੁਆਨ, ਜੁਆਲਾ, ਤੁਰਤ, ਦੁਆਰ, ਧੁਨਿ ਆਦਿ ਸ਼ਬਦ.
Mahan Kosh data provided by Bhai Baljinder Singh (RaraSahib Wale);
See https://www.ik13.com
|
|