Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soorḋaas. ਸੰਸਕ੍ਰਿਤ ਤੇ ਫਾਰਸੀ ਦਾ ਵਿਦਵਾਨ ਮਦਨ ਮੋਹਨ ਬ੍ਰਾਹਮਣ (ਜਨਮ 1586) ਅਵਧ ਦੇ ਇਲਾਕੇ ਸੰਦੀਲਾ ਵਿਚ ਅਕਬਰ ਦਾ ਅਹਿਲਕਾਰ, ਵੈਰਾਗ ਹੋ ਜਾਣ ਤੇ ਸਭ ਕੁਝ ਤਿਆਗ ਦਿਤਾ ਤੇ ਪ੍ਰਭੂ ਭਗਤੀ ਵਿਚ ਬਾਕੀ ਉਮਰ ਲੰਘਾਈ ਕਾਂਸ਼ੀ ਕੋਲ ਇੰਨਾਂ ਦੀ ਸਮਾਧੀ ਹੈ। scholar of Sanskrit and persian, Madan Mohan Brihman by caste was born in 1586 and was official of Akbar’s court, after renunciation became ascetic and died in Kanshi. ਉਦਾਹਰਨ: ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥ Raga Saarang, Soordaas, 1, 2:2 (P: 1253).
|
Mahan Kosh Encyclopedia |
ਵ੍ਰਜਵਾਸੀ ਬਾਬਾ ਰਾਮਦਾਸ ਬ੍ਰਾਹਮਣ ਦਾ ਪੁਤ੍ਰ, ਜੋ ਸੰਮਤ ੧੫੪੦ ਵਿੱਚ ਜਨਮਿਆ ਅਰ ਵੱਲਭਾਚਾਰਯ ਦਾ ਸਿੱਖ ਹੋਕੇ ਕ੍ਰਿਸ਼ਨਭਗਤੀ ਵਿੱਚ ਅਵਸਥਾ ਵਿਤਾਈ. ਇਸ ਮਹਾਤਮਾ ਭਗਤ ਕਵਿ ਨੇ “ਸੂਰਸਾਗਰ” ਗ੍ਰੰਥ ਰਚਿਆ ਹੈ, ਜਿਸ ਦੇ ਸੁੰਦਰ ਪਦ ਵੈਸ਼ਨਵਾਂ ਕਰਕੇ ਅਨੇਕ ਰਾਗਾਂ ਵਿੱਚ ਗਾਏ ਜਾਂਦੇ ਹਨ. ਸੂਰਦਾਸ ਜੀ ਦੀ ਵ੍ਰਿਜ ਦੇ ਅੱਠ ਮਹਾ ਕਵੀਆਂ ਵਿੱਚ ਗਿਣਤੀ ਹੈ, ਜਿਨ੍ਹਾਂ ਦੇ ਨਾਉਂ ਇਹ ਹਨ- ਕ੍ਰਿਸ਼ਨ ਦਾਸ, ਪਰਮਾਨੰਦ, ਕੁੰਭਨਦਾਸ, ਚਤੁਰਭੁਜ, ਛੀਤ ਸ੍ਵਾਮੀ, ਨੰਦਦਾਸ, ਗੋਬਿੰਦਦਾਸ, ਸੂਰਦਾਸ. ਸੂਰਦਾਸ ਜੀ ਦੇ ਦੇਹਾਂਤ ਦਾ ਸੰਮਤ ੧੬੨੦ ਅਨੁਮਾਨ ਕੀਤਾ ਗਿਆ ਹੈ। 2. ਮਦਨਮੋਹਨ ਬ੍ਰਾਹਮਣ, ਜਿਸ ਦਾ ਦੂਜਾ ਨਾਉਂ ਸੂਰਦਾਸ ਹੈ. ਇਹ ਸੰਮਤ ੧੫੮੬ ਵਿੱਚ ਪੈਦਾ ਹੋਇਆ ਅਰ ਸੰਸਕ੍ਰਿਤ, ਹਿੰਦੀ, ਫਾਰਸੀ ਦਾ ਪੂਰਣ ਵਿਦ੍ਵਾਨ ਸੀ. ਪਹਿਲਾਂ ਇਹ ਅਕਬਰ ਦਾ ਅਹਿਲਕਾਰ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਿਮ ਸੀ, ਪਰ ਅੰਤ ਨੂੰ ਵੈਰਾਗਦਸ਼ਾ ਵਿੱਚ ਸਭ ਕੁਛ ਤਿਆਗਕੇ ਵਿਰਕਤ ਹੋ ਗਿਆ, ਅਰ ਇਸ ਨੇ ਉਮਰ ਦਾ ਬਾਕੀ ਹਿੱਸਾ ਕਰਤਾਰ ਦੇ ਸਿਮਰਣ ਵਿੱਚ ਵਿਤਾਇਆ. ਸੂਰਦਾਸ ਦੀ ਸਮਾਧੀ ਕਾਸ਼ੀ ਪਾਸ ਵਿਦ੍ਯਮਾਨ ਹੈ. ਇਸੇ ਮਹਾਤਮਾ ਦੀ ਬਾਣੀ ਸ਼੍ਰੀ ਗੁਰੂਗ੍ਰੰਥ ਸਾਹਿਬ ਵਿੱਚ ਦੇਖੀ ਜਾਂਦੀ ਹੈ. ਦੇਖੋ- ਗ੍ਰੰਥ ਸਾਹਿਬ। 3. ਭਾਵ- ਅੰਧਾ. ਨੇਤ੍ਰਹੀਨ. ਸੂਰਦਾਸ ਭਗਤ ਨੇਤ੍ਰਹੀਨ ਸੀ, ਇਸ ਲਈ ਅੰਧੇਮਾਤ੍ਰ ਨੂੰ ਸਨਮਾਨ ਲਈ ਇਹ ਨਾਉਂ ਦਿੱਤਾ ਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|