Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sohnee. ਸੁੰਦਰ। beautiful, graceful.
ਉਦਾਹਰਨ:
ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥ Raga Aaasaa 5, 12, 1:1 (P: 374).

SGGS Gurmukhi-English Dictionary
beautiful, graceful.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਸੋਹਣੀ. ਸੁੰਦਰੀ. “ਸੋਹਨੀ ਸਰੂਪਿ ਸੁਜਾਨ ਬਿਚਖਨਿ.” (ਆਸਾ ਮਃ ੫) 2. ਨਾਮ/n. ਮੇਹੀਵਾਲ ਨਾਲ ਪ੍ਰੀਤਿ ਕਰਨ ਵਾਲੀ ਇੱਕ ਇਸਤ੍ਰੀ. “ਰਾਵੀ ਤੀਰ ਜਾਟ ਇਕ ਰਹੈ। ਮੇਹੀਵਾਲ ਨਾਮ ਜਗ ਕਹੈ। ਨਿਰਖ ਸੋਹਨੀ ਵਸਿ ਹ੍ਵੈਗਈ.” (ਚਰਿਤ੍ਰ ੧੦੧) ਸੋਹਨੀ ਘੜਾ ਛਾਤੀ ਹੇਠ ਰੱਖਕੇ ਨਿੱਤ ਨਦੀ ਤਰਕੇ ਮੇਹੀਵਾਲ ਪਾਸ ਜਾਂਦੀ ਸੀ ਅਰ ਘਰ ਨੂੰ ਵਾਪਸ ਆਉਣ ਸਮੇਂ ਝਾੜਾਂ ਵਿੱਚ ਘੜਾ ਲੁਕਾਆਉਂਦੀ ਸੀ. ਇਸ ਦੇ ਸੰਬੰਧੀਆਂ ਨੇ ਇਹ ਭੇਦ ਜਾਣਕੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ. ਜਦ ਉਸ ਨਾਲ ਨਦੀ ਵਿੱਚ ਪ੍ਰੇਵਸ਼ ਹੋਈ ਤਾਂ ਘੜਾ ਗਲ ਗਿਆ ਅਤੇ ਸੋਹਨੀ ਡੁੱਬ ਮੋਈ. ਇਸ ਦਾ ਇਹ ਹਾਲ ਸੁਣਕੇ ਮੇਹੀਵਾਲ ਭੀ ਨਦੀ ਵਿੱਚ ਡੁੱਬਕੇ ਮਰ ਗਿਆ. ਦੇਖੋ- ਸੋਣ੍ਹੀ। 3. ਮਾਰੂਠਾਟ ਦੀ ਸ਼ਾੜਵ ਰਾਗਿਣੀ, ਜਿਸ ਵਿੱਚ ਪੰਚਮ ਵਰਜਿਤ ਹੈ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਇਨਾਂ ਦੋਹਾਂ ਸੁਰਾਂ ਦੀ ਸੰਗਤਿ ਇਸ ਦਾ ਮਨੋਹਰ ਸਰੂਪ ਬਣਾ ਦਿੰਦੀ ਹੈ. ਗਾਂਉਣ ਦਾ ਵੇਲਾ ਰਾਤ ਦਾ ਪਿਛਲਾ ਪਹਰ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits