Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺkar. 1.ਪੁਰਾਣਾ ਅਨੁਸਾਰ ਸ਼ਿਵ ਦਾ ਸੰ (ਕਲਿਆਣ) ਕਰਤਾ ਰੂਪ -ਸ਼ਿਵਜੀ। 2. ਸ਼ਿਵਜੀ। 1. according to Puranna’s the benedictory incarnation of Shivji. 2. Shivji. ਉਦਾਹਰਨਾ: 1. ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ Raga Aaasaa 5, Chhant 5, 2:1 (P: 455). 2. ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ Raga Goojree 5, Vaar 2:4 (P: 518).
|
SGGS Gurmukhi-English Dictionary |
god Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. संङ्कर. ਨਾਮ/n. ਪਦਾਰਥਾਂ ਦਾ ਆਪੋ ਵਿੱਚੀ ਮੇਲ. ਮਿਸ਼੍ਰਣ। 2. ਦੋ ਵਰਣਾਂ ਦੇ ਮੇਲ ਤੋਂ ਉਪਜੀ ਸੰਤਾਨ। 3. ਦੇਖੋ- ਉਭਯਾਲੰਕਾਰ। 4. ਸੰ. शङ्कर- ਸ਼ੰਕਰ. ਨਾਮ/n. ਸ਼ਿਵ, ਜੋ ਸ਼ੰ (ਕਲ੍ਯਾਣ) ਕਰਤਾ ਪੁਰਾਣਾਂ ਨੇ ਮੰਨਿਆ ਹੈ. “ਸੰਕਰ ਕ੍ਰੋੜ ਤੇਤੀਸ ਧਿਆਇਓ.” (ਬੈਰਾ ਮਃ ੪) 5. ਸ਼ੰਕਰਾਚਾਰਯ, ਜਿਸ ਨੂੰ ਹਿੰਦੂ ਸ਼ਿਵ ਦਾ ਅਵਤਾਰ ਮੰਨਦੇ ਹਨ. “ਸ਼ੰਕਰ ਹ੍ਵੈ ਅਵਤਾਰ ਸ਼ਿਵ ਸ਼੍ਰੁਤਿ ਮਤ ਵਿਦਤਾਵੈ.” (ਗੁਪ੍ਰਸੂ) ਸ਼ੰਕਰ ਦੀ ਸੰਖੇਪ ਕਥਾ ਇਉਂ ਹੈ- ਕੋਚਿਨ ਦੇ ਇਲਾਕੇ “ਕਲਦੀ” (ਅਥਵਾ- ਕਾਲਪੀ) ਪਿੰਡ ਵਿੱਚ ਸੰਮਤ ੮੪੬ (ਸਨ ੭੮੮) ਵਿੱਚ ਸ਼ਿਵਗੁਰੂ ਬ੍ਰਾਹਮਣ ਦੇ ਘਰ ਮਾਤਾ ਵਿਸ਼ਿਸ਼੍ਠਾ ਦੇ ਪੇਟੋਂ ਸ਼ੰਕਰ ਦਾ ਜਨਮ ਹੋਇਆ. ਆਪ ਨੇ ਖਟਸ਼ਾਸਤ੍ਰ, ਵੇਦ, ਵੇਦਾਂਗ ਚੰਗੀ ਤਰਾਂ ਪੜ੍ਹਕੇ ਗੋਵਿੰਦਸ੍ਵਾਮੀ ਤੋਂ ਸੰਨ੍ਯਾਸਧਾਰਣ ਕੀਤਾ ਅਰ ਕਾਸ਼ੀ ਵਿੱਚ ਆਸਣ ਜਮਾਕੇ ਅਦ੍ਵੈਤਮਤ ਦਾ ਪ੍ਰਚਾਰ ਕੀਤਾ ਅਰ ਚਮਤਕਾਰੀ ਬੁੱਧੀ ਅਤੇ ਵਿਦ੍ਯਾਬਲ ਨਾਲ ਬਹੁਤ ਵਿਦ੍ਯਾਰਥੀ ਆਪਣੀ ਵੱਲ ਖਿੱਚੇ. ਮਗਧ ਦੀ ਰਾਜਧਾਨੀ ਮਾਹਿਸ਼ਮਤੀ ਦੇ ਪ੍ਰਧਾਨ ਅਤੇ ਲੋਕਪ੍ਰਸਿੱਧ ਪੰਡਿਤ ਮੰਡਨਮਿਸ੍ਰ ਅਤੇ ਉਸ ਦੀ ਅਦੁਤੀ ਪੰਡਿਤਾ ਇਸਤ੍ਰੀ ਭਾਰਤੀ ਨੂੰ ਸ਼ਾਸਤ੍ਰਾਰਥ ਵਿੱਚ ਜਿੱਤਣ ਕਰਕੇ ਸ਼ੰਕਰ ਦੀ ਸ਼ੁਹਰਤ ਭਾਰਤ ਵਿੱਚ ਬਹੁਤ ਫੈਲ ਗਈ. ਮੰਡਨ ਅਤੇ ਭਾਰਤੀ ਦੋਵੇਂ ਸ਼ੰਕਰ ਦੇ ਚੇਲੇ ਹੋ ਗਏ ਅਰ ਸੰਨ੍ਯਾਸ ਧਾਰਕੇ ਅਦ੍ਵੈਤਮਤ ਦਾ ਪ੍ਰਚਾਰ ਕਰਦੇ ਰਹੇ. ਸ਼ੰਕਰ ਨੇ ਕਈ ਥਾਂ ਅਨੇਕ ਵਿਦ੍ਵਾਨਾਂ ਪੁਰ ਫਤੇ ਪਾਈ ਅਰ ਬੌੱਧ ਧਰਮ ਨੂੰ ਭਾਰੀ ਸ਼ਿਕਸਤ ਦਿੱਤੀ, ਜਿਸ ਦਾ ਜਿਕਰ “ਸ਼ੰਕਰ ਦਿਗਵਿਜਯ” ਵਿੱਚ ਮਾਧਵਾਚਾਰਯ ਨੇ ਲਿਖਿਆ ਹੈ. ਸ਼ੰਕਰਾਚਾਰਯ ਨੇ ਕਈ ਮਠ (ਆਸ਼੍ਰਮ) ਬਣਾਏ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਸ਼੍ਰਿੰਗੇਰੀ ਮਠ ਹੈ, ਜੋ ਮੈਸੋਰ ਰਾਜ ਦੇ ਜਿਲੇ ਕਦੂਰ ਵਿੱਚ ਤੁੰਗਭਦ੍ਰਾ ਦੇ ਕਿਨਾਰੇ ਸ਼੍ਰਿੰਗਗਿਰੀ ਤੇ ਪ੍ਰਸਿੱਧ ਅਸਥਾਨ ਹੈ. ਇਸ ਥਾਂ ਆਪਣੇ ਲਾਇਕ ਚੇਲੇ ਮੰਡਨ ਨੂੰ, ਜੋ ਇਸ ਵੇਲੇ ਸੁਰੇਸ਼੍ਵਰਾਚਾਰਯ ਕਰਕੇ ਪ੍ਰਸਿੱਧ ਸੀ, ਮਹੰਤ ਅਸਥਾਪਨ ਕੀਤਾ. ਸ਼ੰਕਰਾਚਾਰਯ ਦੀ ਗੱਦੀ ਹੁਣ ਇਸੇ ਥਾਂ ਹੈ{445} ਅਰ ਇਸ ਮਠ ਨੂੰ ਰਿਆਸਤ ਮੈਸੋਰ ਵੱਲੋਂ ੧੨੦੦੦) ਸਾਲਾਨਾ ਮਿਲਦਾ ਹੈ. ਇਸ ਤੋਂ ਛੁੱਟ ੨੫੯ ਪਿੰਡ, ਜਿਨ੍ਹਾਂ ਦੀ ਆਮਦਨ ੫੦੦੦੦ ਹੈ ਇਸ ਮਠ ਦੇ ਨਾਲ ਜਾਗੀਰ ਹੈ, ਜੋ ਸਨ ੧੩੪੬ ਵਿੱਚ ਵਿਜਯਨਗਰ ਦੇ ਰਾਜਾ ਹਰਿਹਰ ਨੇ ਲਾਈ ਹੈ. ਬਾਕੀ ਤਿੰਨ ਮਠਾਂ (ਦ੍ਵਾਰਿਕਾ, ਜਗੰਨਾਥ, ਬਦਰੀਨਾਥ){446} ਦੇ ਮਹੰਤ ਭੀ ਵਿਦ੍ਵਾਨ ਅਤੇ ਯੋਗ੍ਯ ਸੰਨ੍ਯਾਸੀ ਕਾਇਮ ਕੀਤੇ, ਜੋ ਪੂਰਣ ਧਰਮਪ੍ਰਚਾਰ ਕਰ ਸਕਣ. ਸ਼ੰਕਰ ਨੇ ਵੇਦਾਂਤਸੂਤ੍ਰ, ਉਪਨਿਸ਼ਦਾਂ ਅਤੇ ਗੀਤਾ ਪੁਰ ਉੱਤਮ ਭਾਸ਼੍ਯ ਲਿਖੇ ਹਨ. ਸ਼ੰਕਰ ਜੀ ਆਸਾਮ ਦੇਸ਼ ਦੀ ਯਾਤ੍ਰਾ ਵਿੱਚ ਰੋਗੀ ਹੋਗਏ ਅਰ ੩੨ ਵਰ੍ਹੇ ਦੀ ਉਮਰ ਵਿੱਚ ਕੇਦਾਰਨਾਥ ਪਾਸ ਸਨ ੮੨੦ ਵਿੱਚ ਸੰਸਕਾਰ ਤਿਆਗ ਗਏ. S. V. Venkateshwara ਵੇਂਕਟੇਸ਼੍ਵਰ ਲਿਖਦੇ ਹਨ ਕਿ ਸ਼ੰਕਰ ਦਾ ਜਨਮ ਸਨ ੮੦੫ ਈ: ਵਿੱਚ ਅਰ ਦੇਹਾਂਤ ੮੯੭ ਵਿੱਚ ਹੋਇਆ ਹੈ. ਇਸ ਦੀ ਪੁਸ਼੍ਟੀ ਵਿੱਚ ਉਨ੍ਹਾਂ ਨੇ ਪ੍ਰਬਲ ਪ੍ਰਮਾਣ ਭੀ ਦਿੱਤੇ ਹਨ। 6. ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ- ੨੬ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬ ਮਾਤ੍ਰਾ ਪੁਰ, ਦੂਜਾ ਦਸ ਪੁਰ ਅੰਤ ਗੁਰੁ ਲਘੁ. ਉਦਾਹਰਣ- ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ. ××× (ਆਸਾ ਰਵਿਦਾਸ) ਖਟ ਕਰਮ ਕੁਲ ਸੰਜੁਗਤ ਹੈ ਹਰਿਭਗਤਿ ਹਿਰਦੈ ਨਾਹਿ ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁੱਲਿ ਸ ਮਾਨ. ××× (ਕੇਦਾ ਰਵਿਦਾਸ) ਨਿਜ ਕਾਨ ਸੁਨ ਮਤਿਮਾਨ ਮਾਨਵ, ਖੇਤ ਮਹਿਂ ਤਬ ਜਾਇ, ਗੋਧੂਮ ਬੂਟ ਉਪਾਰ ਦੇਖ੍ਯੋ, ਰਹ੍ਯੋ ਉਰ ਬਿਸਮਾਇ. ××× (ਨਾਪ੍ਰ) 7. ਵਿ. ਮੰਗਲ ਕਰਨ ਵਾਲਾ। 8. ਸ਼ੁਭ. ਭਲਾ। 9. ਸੰ. श्रृङ्खल- ਸ਼੍ਰਿੰਖਲ. (ਸੰਗੁਲ-ਜੰਜੀਰ) ਲਈ ਭੀ ਸੰਕਰ ਸ਼ਬਦ ਆਇਆ ਹੈ. “ਦੁਰਦ ਕੇ ਪਾਇ ਸੁ ਸੰਕਰ ਡਾਰ੍ਯੋ.” (ਗੁਵਿ ੧੦). Footnotes: {445} ਇਸ ਗੱਦੀ ਦੇ ਮਹੰਤ ਨੂੰ ਹਿੰਦੂ ਜਗਤਗੁਰੂ ਆਖਦੇ ਹਨ. ਮਠ, ਬਦਰੀਨਾਥ ਵਿੱਚ ਜੋਸ਼ੀ ਮਠ. {446} ਦ੍ਵਾਰਿਕਾ ਵਿੱਚ ਸ਼ਾਰਦਾ ਮਠ, ਜਗੰਨਾਥ ਵਿੱਚ ਗੋਵਰਧਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|