Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺg. 1. ਸਾਥ, ਸੰਗਤ। 2. ਟੋਲੀ, ਸਾਥੀਆਂ ਦਾ ਇਕੱਠ, ਮੰਡਲੀ। 3. ਨਾਲ। 4. ਨਾਲ ਦੀਓ। 5. ਮਿਲਾਪ। 6. ਸਾਥੀ, ਸੰਗੀ। 1. companionship, company. 2. group, assembly. 3. with, along with, along side. 4. associates, comrades. 5. company, union. 6. companions, associates, comrades. ਉਦਾਹਰਨਾ: 1. ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤ ਸੰਗ ਬਿਧੇ ॥ (ਤਰਨ ਦੀ ਵਿਧੀ ਸੰਤਾਂ ਦੀ ਸੰਗਤ ਹੀ ਸੁਣੀ ਹੈ॥). Raga Aaasaa 5, Chhant 6, 3:5 (P: 456). 2. ਹਰਿ ਜਨ ਸਗਲ ਉਧਾਰੇ ਸੰਗ ਕੇ ॥ Raga Saarang 5, 22, 1:1 (P: 1208). 3. ਭ੍ਰਮ ਕੇ ਮੋਹੇ ਨਹ ਬੁਝਹਿ ਮੋ ਪ੍ਰਭੁ ਸਦਹੂ ਸੰਗ ॥ Raga Gaurhee 5, Baavan Akhree, 9:6 (P: 252). ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ ॥ Raga Gaurhee 5, Asatpadee 8, 5:2 (P: 273). ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥ Raga Goojree 5, Asatpadee 2, 8:2 (P: 508). 4. ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥ Raga Aaasaa 5, 117, 3:1 (P: 400). 5. ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ Raga Aaasaa 1, Chhant 14, 1:4 (P: 462). 6. ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ Sava-eeay of Guru Ramdas, Gayand, 6:2 (P: 1402).
|
SGGS Gurmukhi-English Dictionary |
with, along-side, in the company of, within.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. company, association, companionship; party or procession; party or procession of pilgrims; stone. (2) n.f. syness, bashfulness, modesty, coyness, demureness. (3) adv. see ਨਾਲ਼1, with.
|
Mahan Kosh Encyclopedia |
ਵ੍ਯ. ਸਾਥ. ਨਾਲ. “ਜਿਸ ਕੇ ਸੰਗ ਨ ਕਛੂ ਅਲਾਈ.” (ਨਾਪ੍ਰ) 2. ਨਾਮ/n. ਮਿਲਾਪ. ਸੰਬੰਧ. “ਹਰਿ ਇਕਸੈ ਨਾਲਿ ਮੈ ਸੰਗ.” (ਵਾਰ ਰਾਮ ੨ ਮਃ ੫) 3. ਸਾਥੀਆਂ ਦਾ ਗਰੋਹ. ਮੰਡਲੀ. ਜਮਾਤ. ਟੋਲਾ. ਸੰ. सङ्घ ਸੰਘ. “ਸੰਗ ਚਲਤ ਹੈ ਹਮ ਭੀ ਚਲਨਾ.” (ਸੂਹੀ ਰਵਿਦਾਸ) “ਘਰ ਤੇ ਚਲ੍ਯੋ ਸੰਗ ਕੇ ਸੰਗ” (ਗੁਪ੍ਰਸੂ) 4. ਸ਼ੰਕਾ. ਲੱਜਾ. ਸੰਕੋਚ. “ਮਨ! ਪਾਪ ਕਰਤ ਤੂੰ ਸਦਾ ਸੰਗ.” (ਬਸੰ ਮਃ ੫) 5. ਸੰਸਾ. ਸ਼ੱਕ. “ਸਾਧੁ ਸੰਗਿ ਬਿਨਸੈ ਸਭ ਸੰਗ.” (ਸੁਖਮਨੀ) 6. ਫ਼ਾ. [سنّگ] ਪੱਥਰ. “ਹਮ ਪਾਪੀ ਸੰਗ ਤਰਾਹ.” (ਮਃ ੪ ਵਾਰ ਕਾਨ) 7. ਫ਼ਾ. [شنّگ] ਸ਼ੰਗ. ਡਾਕੂ. ਫੰਧਕ. “ਜਮ ਸੰਗ ਨ ਫਾਸਹਿ.” (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|