Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgʰaar. ਤਬਾਹੀ, ਜ਼ੁਲਮ, ਮਾਰ। tyranny; pangs of cycle of birth and death. ਉਦਾਹਰਨ: ਛੁਟਹਿ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਮੰਡ ਉਧਾਰਹਿ ॥ Raga Saarang 5, 34, 1:2 (P: 1211). ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧੵਾਈ ਹੈ ॥ (ਜ਼ੂਨੀਆਂ ਦੀ ਮਾਰ). Sava-eeay of Guru Ramdas, Nal-y, 2:4 (P: 1398).
|
SGGS Gurmukhi-English Dictionary |
cruelty, tyranny.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. destruction, ruin, devastation, annihilation, havoc; slaughter, killing.
|
Mahan Kosh Encyclopedia |
(ਸੰਘਾਰਣ, ਸੰਘਾਰੁ) ਸੰ. ਸੰਹਾਰ. ਸੰਹਾਰਣ. ਨਾਮ/n. ਨਾਸ਼. ਤਬਾਹੀ. “ਛੁਟਹਿ ਸੰਘਾਰ ਨਿਮਖ ਕਿਰਪਾ ਤੇ.” (ਸਾਰ ਮਃ ੫) 2. ਵਧ. ਕਤਲ.{458} “ਹੋਆ ਅਸੁਰਸੰਘਾਰੁ.” (ਸ੍ਰੀ ਅ: ਮਃ ੫) “ਅਸੁਰਸੰਘਾਰਣ ਰਾਮ ਹਮਾਰਾ.” (ਮਾਰੂ ਸੋਲਹੇ ਮਃ ੧) “ਤਸਕਰ ਪੰਚ ਸਬਦਿ ਸੰਘਾਰੇ.” (ਰਾਮ ਅ: ਮਃ ੧) 3. ਪ੍ਰਲੈ। 4. ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। 5. ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। 6. ਬਹਾਦੁਰ। 7. ਪਿਆਰਾ. ਪ੍ਰਿਯ. Footnotes: {458} ਜਦ ਸੰਘਾਰ ਅਥਵਾ- ਸੰਘਾਰਣ ਸ਼ਬਦ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਸੰਘਾਰ ਕਰਤਾ ਦਾ ਅਰਥ ਰਖਦਾ ਹੈ, ਜੈਸੇ- ਅਸੁਰਸੰਘਾਰ ਅਤੇ ਅਸੁਰਸੰਘਾਰਣ.
Mahan Kosh data provided by Bhai Baljinder Singh (RaraSahib Wale);
See https://www.ik13.com
|
|