Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺjog. 1. ਕਰਮਫਲ, ਭਾਗ। 2. ਗ੍ਰਹਿ ਰਾਸ਼ੀ ਯੋਗ ਆਦਿ ਦਾ ਮੇਲ, ਮੌਕਾ ਬਣਿਆ, ਢੋ ਢੁਕਣਾ। 3. ਮੇਲ ਮਿਲਾਪ। 4. ਉਪਾਇ, ਯਤਨ (ਮਹਾਨਕੋਸ਼) (‘ਸ਼ਬਦਾਰਥ ਇਥੇ ਵੀ ‘ਸੰਜੋਗ’ ਦੇ ਅਰਥ ‘ਸ਼ੁਭ ਮੌਕਾ’ ਕਰਦਾ ਹੈ)। 5. ਜੁੜੀ ਹੋਣਾ। 1. destiny. 2. chance. 3. union, merger, meeting. 4. effort, endeavour. 5. attuned, synchronized. ਉਦਾਹਰਨਾ: 1. ਕੀਤਾ ਕਿਛੁ ਨ ਹੋਵਈ ਲਿਖਿਆ ਧੁਰਿ ਸੰਜੋਗ ॥ Raga Maajh 5, Baaraa Maaha-Maajh, 9:6 (P: 135). ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥ Raga Aaasaa 5, 65, 2:2 (P: 387). 2. ਭਲੇ ਦਿਨਸ ਭਲੇ ਸੰਜੋਗ ॥ Raga Gaurhee 5, 129, 1:1 (P: 191). 3. ਨਾਨਕ ਤਿਹ ਉਸਤਤਿ ਕਰਉ ਵਾਹੂ ਕੀਓ ਸੰਜੋਗ ॥ Raga Gaurhee 5, Baavan Akhree, 26:8 (P: 255). ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥ Salok, Kabir, 80:2 (P: 1368). ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥ Raga Raamkalee 5, Vaar 5, Salok, 5, 1:10 (P: 959). ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥ (ਹੇ ਨਾਨਕ, ਮਿਲਾਪ ਫਿਰ ਵੀ ਹੋ ਸਕਦਾ ਹੈ). Raga Maaroo 1, 1, 4:2 (P: 989). 4. ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥ Raga Bilaaval 5, 19, 1:1 (P: 806). 5. ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥ Chaobolay 5, 2:2 (P: 1364).
|
SGGS Gurmukhi-English Dictionary |
1. destiny, fortune, luck. 2. chance, (auspicious) occasion. 3. union, merger, meeting. 4. by attuning/ merging.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. connection, concordance, coalescence; union, coition; marital relationship; luck, fate; chance, coincidence.
|
Mahan Kosh Encyclopedia |
(ਸੰਜੋਗੜਾ) ਸੰ. ਸੰਯੋਗ. ਨਾਮ/n. ਸੰਬੰਧ. “ਧੀਆ ਪੂਤ ਸੰਜੋਗ.” (ਸ੍ਰੀ ਅ: ਮਃ ੧) 2. ਏੱਕਾ. ਇੱਤਫਾਕ. “ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨਿਯੈ.” (ਪਾਰਸਾਵ) 3. ਜੋਤਿਸ਼ ਅਨੁਸਾਰ ਗ੍ਰਹ ਰਾਸ਼ੀ ਯੋਗ ਆਦਿ ਦਾ ਮੇਲ. “ਧਨ ਮੂਰਤ ਚਸੇ ਪਲ ਘੜੀਆ, ਧੰਨ ਸੁ ਓਇ ਸੰਜੋਗਾ ਜੀਉ.” (ਮਾਝ ਮਃ ੫) “ਨਾਮ ਹਮਾਰੈ ਸਉਣ ਸੰਜੋਗ.” (ਭੈਰ ਮਃ ੫) 4. ਕਰਮਫਲ. “ਲਿਖਿਆ ਧੁਰਿ ਸੰਜੋਗ.” (ਮਾਝ ਬਾਰਹਮਾਹਾ) 5. ਦੇਹ ਨਾਲ ਜੀਵਾਤਮਾ ਦਾ ਮਿਲਾਪ. ਜਨਮ. “ਸਾਹਾ ਸੰਜੋਗ, ਵੀਆਹੁ ਵਿਜੋਗ.” (ਗਉ ਮਃ ੧) 6. ਉਪਾਯ. ਯਤਨ। 7. ਸੰ. ਸੰਯੋਕ੍ਤ. ਬੈਲਾਂ ਦਾ ਜੋੜਨਾ. “ਚੇਤਾ ਵ੍ਰਤ, ਵਖਤ ਸੰਜੋਗ.” (ਮਃ ੧ ਵਾਰ ਰਾਮ ੧) ਕਰਤਾਰ ਦੀ ਯਾਦ ਵਤ੍ਰ ਹੈ ਅਤੇ ਨਾਮ ਸਿਮਰਣ ਦਾ ਵੇਲਾ ਹਲ ਜੋਤਣਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|