Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺṫ. 1. ਜਿਸ ਨੇ ਮਨ ਇੰਦ੍ਰੀਆਂ ਨੂੰ ਵਸ/ਸ਼ਾਂਤ/ਸੰਤੁਸ਼ਟ ਕੀਤਾ ਹੋਇਆ ਹੈ। 2. ਗੁਰੂ (ਭਾਵ)। 3. ਭਲੇ ਪੁਰਸ਼ (ਭਾਵ)। 1. who has full control over his instincts, saintly person, saint. 2. Saint, Guru. 3. noble person, holy/pious person. ਉਦਾਹਰਨਾ: 1. ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥ Raga Sireeraag 1, 12, 1:1;2 (P: 18). 2. ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥ Raga Gaurhee 5, 90, 4:4 (P: 183). 3. ਦੈਤ ਸੰਘਾਰਿ ਸੰਤ ਨਿਸਤਾਰੇ ॥ Raga Gaurhee 1, Asatpadee 9, 7:3 (P: 224).
|
SGGS Gurmukhi-English Dictionary |
holy/pious person, devotee, Bhagat, Guru, spiritual person.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. saint, holy man, a pious or deeply religious person; an ascetic, mendicant.
|
Mahan Kosh Encyclopedia |
(ਸੰਤੁ) ਸੰ. शान्त- ਸ਼ਾਂਤ. ਵਿ. ਮਨ ਇੰਦ੍ਰੀਆਂ ਨੂੰ ਜਿਸ ਨੇ ਟਿਕਾਇਆ ਹੈ. ਸ਼ਾਂਤਾਤਮਾ. “ਸੰਤ ਕੈ ਊਪਰਿ ਦੇਇ ਪ੍ਰਭੁ ਹਾਥ.” (ਗੌਂਡ ਮਃ ੫) ਦੇਖੋ- ਅੰ. Saint. ਗੁਰਬਾਣੀ ਵਿੱਚ ਸੰਤ ਦਾ ਲੱਛਣ ਅਤੇ ਮਹਿਮਾ ਇਸ ਤਰਾਂ ਹੈ:- ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾਂ ਮਨਿ ਮੰਤ, ਧੰਨੁ ਸਿ ਸੇਈ ਨਾਨਕਾ, ਪੂਰਨੁ ਸੋਈ ਸੰਤੁ. (ਮਃ ੫ ਵਾਰ ਗਉ ੨) ਆਠ ਪਹਰ ਨਿਕਟਿ ਕਰਿ ਜਾਨੈ, ਪ੍ਰਭ ਕਾ ਕੀਆ ਮੀਠਾ ਮਾਨੈ. ਏਕੁ ਨਾਮੁ ਸੰਤਨ ਆਧਾਰੁ, ਹੋਇ ਰਹੇ ਸਭ ਕੀ ਪਗਛਾਰੁ. ਸੰਤਰਹਤ ਸੁਨਹੁ ਮੇਰੇ ਭਾਈ, ਉਆ ਕੀ ਮਹਿਮਾ ਕਥਨੁ ਨ ਜਾਈ. ਵਰਤਣਿ ਜਾਕੈ ਕੇਵਲ ਨਾਮ, ਅਨਦਰੂਪ ਕੀਰਤਨੁ ਬਿਸਰਾਮ. ਮਿਤ੍ਰ ਸਤ੍ਰੁ ਜਾਕੈ ਏਕ ਸਮਾਨੈ, ਪ੍ਰਭ ਅਪੁਨੇ ਬਿਨ ਅਵਰੁ ਨ ਜਾਨੈ. ਕੋਟਿ ਕੋਟਿ ਅਘ ਕਾਟਨਹਾਰਾ, ਦੁਖ ਦੂਰਿ ਕਰਨ ਜੀਅ ਕੇ ਦਾਤਾਰਾ. ਸੂਰਬੀਰ ਬਚਨ ਕੇ ਬਲੀ, ਕਉਲਾ ਬਪੁਰੀ ਸੰਤੀ ਛਲੀ. ਤਾਕਾ ਸੰਗੁ ਬਾਛਹਿ ਸੁਰਦੇਵ, ਅਮੋਘ ਦਰਸੁ ਸਫਲ ਜਾਕੀ ਸੇਵ. ਕਰਜੋੜਿ ਨਾਨਕੁ ਕਰੇ ਅਰਦਾਸਿ, ਮੋਹਿ ਸੰਤਟਹਲ ਦੀਜੈ ਗੁਣਤਾਸਿ. (ਆਸਾ ਮਃ ੫) 2. ਸੰ. सन्त्. ਵਿਦ੍ਵਾਨ. ਪੰਡਿਤ। 3. ਉੱਤਮ. ਸ਼੍ਰੇਸ਼੍ਠ. “ਅਮ੍ਰਿਤ ਦ੍ਰਿਸਟਿ ਪੇਖੈ ਹੁਇ ਸੰਤ.” (ਸੁਖਮਨੀ) 4. ਨਾਮ/n. ਗੁਰੂ ਨਾਨਕ ਦੇਵ ਦਾ ਸਿੱਖ. “ਸੰਤ ਸੰਗਿ ਹਰਿ ਮਨਿ ਵਸੈ.” (ਗਉ ਮਃ ੫) 5. ਸਨਤਕੁਮਾਰ ਦਾ ਸੰਖੇਪ ਭੀ ਸੰਤ ਸ਼ਬਦ ਆਇਆ ਹੈ. ਦੇਖੋ- ਪੁਰਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|